ਅੱਜ ਹੈ ਪੰਕਜ ਕਪੂਰ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਕਿਵੇਂ ਦੀ ਰਹੀ ਲਵ ਲਾਈਫ

written by Rupinder Kaler | May 29, 2021

ਬਾਲੀਵੁੱਡ ਅਦਾਕਾਰ ਪੰਕਜ ਕਪੂਰ ਅੱਜ 29 ਮਈ ਨੂੰ 67 ਸਾਲ ਦੇ ਹੋ ਗਏ ਹਨ। ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਉਥਲ ਪੁਥਲ ਵਾਲੀ ਰਹੀ ਹੈ ।ਪੰਕਜ ਕਪੂਰ ਦੇ ਦੋ ਵਿਆਹ ਹੋਏ ਸਨ। ਜਿਥੇ ਉਸ ਦਾ ਪਹਿਲਾ ਵਿਆਹ 1975 ਵਿੱਚ ਨੀਲਿਮਾ ਅਜ਼ੀਮ ਨਾਲ ਹੋਇਆ ਸੀ। ਵਿਆਹ ਦੇ ਸਮੇਂ, ਪੰਕਜ ਸਿਰਫ 21 ਸਾਲ ਦੇ ਸਨ ਤੇ ਨੀਲਿਮਾ ਉਸ ਸਮੇਂ 16 ਸਾਲਾਂ ਦੀ ਸੀ। ਵਿਆਹ ਤੋਂ ਬਾਅਦ ਨੀਲਿਮਾ ਨੇ ਸ਼ਾਹਿਦ ਕਪੂਰ ਨੂੰ ਜਨਮ ਦਿੱਤਾ।

Pic Courtesy: Instagram

ਹੋਰ ਪੜ੍ਹੋ :

ਕਮਾਲ ਆਰ ਖ਼ਾਨ ਨੇ ਸਲਮਾਨ ਤੋਂ ਬਾਅਦ ਮੀਕਾ ਨਾਲ ਲਿਆ ਪੰਗਾ, ਇਹ ਗੱਲ ਸੁਣਕੇ ਭੜਕੇ ਮੀਕਾ ਸਿੰਘ, ਵੀਡੀਓ ਵਾਇਰਲ

Confirmed! Pankaj Kapoor To Play Mentor To Son Shahid Kapoor In Film ‘Jersey’ Pic Courtesy: Instagram

ਸ਼ਾਹਿਦ ਕਪੂਰ ਦੇ ਮਾਪੇ ਸ਼ਾਇਦ ਇਕੱਠੇ ਨਾ ਹੋਣ ਪਰ ਬੇਟੇ ਨੇ ਦੋਵਾਂ ਨੂੰ ਬਹੁਤ ਪਿਆਰ ਦਿੱਤਾ ਹੈ। ਨੀਲਿਮਾ ਤੋਂ ਬਾਅਦ ਪੰਕਜ ਨੂੰ ਸੁiਪ੍ਰਆ ਪਾਠਕ ਨਾਲ ਪਿਆਰ ਹੋ ਗਿਆ, ਦੋਵਾਂ ਨੇ ਵਿਆਹ ਕਰਵਾ ਲਿਆ। ਜਿੱਥੇ ਉਨ੍ਹਾਂ ਦੇ ਦੋ ਬੱਚੇ ਹਨ । ਤੁਹਾਨੂੰ ਦੱਸ ਦੇਈਏ, ਪੰਕਜ ਅਤੇ ਸੁਪ੍ਰਿਆ ਪਹਿਲੀ ਵਾਰ ਨੈਕਸਟ ਸਾਵਨ ਦੇ ਸੈਟ ‘ਤੇ ਮਿਲੇ ਸਨ। ਜਿਸ ਤੋਂ ਬਾਅਦ ਉਸਨੇ 1986 ਵਿੱਚ ਸੁiਪ੍ਰਆ ਨਾਲ ਵਿਆਹ ਕਰਵਾ ਲਿਆ।

Pic Courtesy: Instagram

ਪੰਕਜ ਨੇ ਕਦੇ ਕੰਮ ਦੀ ਭਾਲ ਨਹੀਂ ਕੀਤੀ, ਕੰਮ ਨੇ ਉਸਨੂੰ ਲੱਭਿਆ ਹੈ । ਜਿਸ ਕਾਰਨ ਅਸੀਂ ਉਸਨੂੰ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਵਿੱਚ ਵੇਖਿਆ ਹੈ।

Pic Courtesy: Instagram

ਪੰਕਜ਼ ਨੇ 19 ਸਾਲ ਦੀ ਉਮਰ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਦਾਖਲਾ ਲਿਆ ਸੀ। ਇੰਨਾ ਹੀ ਨਹੀਂ, ਉਸਨੇ 1973 ਵਿਚ ਇੰਜੀਨੀਅਰਿੰਗ ਦੀ ਪ੍ਰੀਖਿਆ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ।

You may also like