ਪਰਵੀਨ ਭਾਰਟਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਘਰ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਕਿਵੇਂ ਬਣੀ ਗਾਇਕਾ

written by Shaminder | April 02, 2022

ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਦੇਣ ਵਾਲੀ ਗਾਇਕਾ ਪਰਵੀਨ ਭਾਰਟਾ (Parveen Bharta) ਦਾ ਅੱਜ ਜਨਮ ਦਿਨ (Birthday)  ਹੈ ।ਉਨ੍ਹਾਂ ਦੇ ਪ੍ਰਸ਼ੰਸਕ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਗਾਇਕਾ ਦੇ ਜਨਮ ਦਿਨ ‘ਤੇ ਉਸ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਦਾ ਨਿੱਕਾ ਨਾਂਅ ਸੋਨਾ ਭਾਰਟਾ ਹੈ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭਾਰਟਾ 'ਚ ਪਿਤਾ ਕਮਲਜੀਤ ਸਿੰਘ ਦੇ ਘਰ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ।ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ।

Parveen Bharta, image From instagram

ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅੱਜ ਹੈ 34ਵੀਂ ਬਰਸੀ, ਗਾਇਕਾ ਪਰਵੀਨ ਭਾਰਟਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ । ਗਾਇਕੀ ਦੇ ਖੇਤਰ ‘ਚ ਆਉਣ ਲਈ ਉਨ੍ਹਾਂ ਦੇ ਪਿਤਾ ਨੇ ਤਾਂ ਪੂਰਾ ਸਹਿਯੋਗ ਦਿੱਤਾ ਪਰ ਗਾਇਕਾ ਦੇ ਚਾਚਾ ਜੀ ਨਹੀਂ ਸਨ ਚਾਹੁੰਦੇ ਕਿ ਉਹ ਗਾਇਕੀ ਦੇ ਖੇਤਰ ‘ਚ ਆਉਣ ।

Parveen Bharta,, image From instagram

ਪਰ ਗਾਇਕਾ ਦਾ ਦ੍ਰਿੜ ਇਰਾਦਾ ਰਸਤੇ ‘ਚ ਆਉਣ ਵਾਲੀ ਔਕੜ ਨੂੰ ਪਾਰ ਕਰਦਾ ਗਿਆ ਅਤੇ ਆਖਿਰਕਾਰ ਉਹ ਗਾਇਕੀ ਦੇ ਖੇਤਰ ‘ਚ ਆਈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ।ਪਰ ਇਸ ਕਾਰਨ ਉਸ ਨੂੰ ਆਪਣੇ ਚਾਚਾ ਜੀ ਦੀ ਨਰਾਜ਼ਗੀ ਝੱਲਣੀ ਪਈ ਸੀ ਅਤੇ ਗਾਇਕਾ ਦੇ ਚਾਚਾ ਜੀ ਨੇ ਦਸ ਸਾਲ ਤੱਕ ਉਨ੍ਹਾਂ ਦੇ ਨਾਲ ਬੋਲਚਾਲ ਬੰਦ ਰੱਖੀ ਸੀ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ । ਪਰਵੀਨ ਭਾਰਟਾ ਦਾ ਵਿਆਹ ਗੁਰਸ਼ਰਨ ਸਿੰਘ ਸ਼ਰਨ ਦੇ ਨਾਲ ਹੋਇਆ ਹੈ । ਜੋ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਕ ਵੀ ਹਨ ।

 

View this post on Instagram

 

A post shared by Its-Parveen-bharta (@parveen_bharta)

You may also like