ਸੰਗੀਤਾ ਬਿਜਲਾਨੀ ਦਾ ਅੱਜ ਹੈ ਜਨਮ ਦਿਨ, ਜਾਣੋ ਸਲਮਾਨ ਖ਼ਾਨ ਦੇ ਨਾਲ ਵਿਆਹ ਦਾ ਕਾਰਡ ਛਪਣ ਤੋਂ ਬਾਅਦ ਵੀ ਕਿਉਂ ਨਹੀਂ ਹੋਇਆਂ ਦੋਨਾਂ ਦਾ ਵਿਆਹ

written by Shaminder | July 09, 2021

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਸੰਗੀਤਾ ਬਿਜਲਾਨੀ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੰਗੀਤਾ ਨੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਉਸ ਨੇ ਮਹਿਜ਼ ੧੬ ਸਾਲ ਦੀ ਉਮਰ ‘ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ । ਲੰਮੇ ਸਮੇਂ ਤੱਕ ਉਸ ਨੇ ਮਾਡਲਿੰਗ ਕੀਤੀ । ਇਸ ਤੋਂ ਇਲਾਵਾ ਕਈ ਐਡ ‘ਚ ਵੀ ਕੰਮ ਕੀਤਾ ਸੀ ।

sangeeta bijlani

ਹੋਰ ਪੜ੍ਹੋ : ਆਰਥਿਕ ਮਦਦ ਮਿਲਣ ਤੋਂ ਬਾਅਦ ਸ਼ਗੁਫਤਾ ਅਲੀ ਨੇ ਰੋਹਿਤ ਸ਼ੈੱਟੀ ਦਾ ਕੀਤਾ ਧੰਨਵਾਦ, ਬਿਨ੍ਹਾਂ ਕਿਸੇ ਜਾਣ ਪਛਾਣ ਦੇ ਰੋਹਿਤ ਨੇ ਕੀਤੀ ਮਦਦ 

Sangeeta

ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1987 ‘ਚ ਫ਼ਿਲਮ ਕੈਦੀ ਦੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਤ੍ਰਿਦੇਵ, ਗਾਂਵ ਕੇ ਦੇਵਤਾ, ਜ਼ੁਰਮ, ਖੁਨ ਕਾ ਕਰਜ਼ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਉਹ ਜ਼ਿਆਦਾ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਬਜਾਏ ਆਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ।

Sangeeta ,

ਉਨ੍ਹਾਂ ਦਾ ਨਾਮ ਸੁਪਰ ਸਟਾਰ ਸਲਮਾਨ ਖ਼ਾਨ ਦੇ ਨਾਲ ਜੁੜਿਆ । ਇੱਥੋਂ ਤੱਕ ਕਿ ਦੋਵਾਂ ਦੇ ਵਿਆਹ ਦੇ ਕਾਰਡ ਵੀ ਛਪ ਗਏ ਸਨ । ਪਰ ਫਿਰ ਕੁਝ ਅਜਿਹਾ ਹੋਇਆ ਕਿ ਸੰਗੀਤਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ । ਫ਼ਿਲਮ ਮੇਕਰ ਕਰਣ ਜੌਹਰ ਦੇ ਸ਼ੋਅ ਕੌਫੀ ਵਿਦ ਕਰਣ ‘ਚ ਸਲਮਾਨ ਖ਼ਾਨ ਨੇ ਖੁਦ ਇਹ ਗੱਲ ਆਖੀ ਸੀ ਕਿ ਸੰਗੀਤਾ ਨਾਲ ਵਿਆਹ ਲਈ ਕਾਰਡ ਤੱਕ ਛਪ ਗਏ ਸਨ ਅਤੇ ਸੰਗੀਤਾ ਨੇ ਖੁਦ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।

sangeeta,,

ਕਿਉਂਕਿ ਸੰਗੀਤਾ ਨੂੰ ਲੱਗਦਾ ਸੀ ਕਿ ਸਲਮਾਨ ਉਸ ਨੂੰ ਧੋਖਾ ਦੇ ਰਹੇ ਹਨ । ਉਨ੍ਹਾਂ ਦਿਨਾਂ ‘ਚ ਇਹ ਖ਼ਬਰਾਂ ਵੀ ਚੱਲ ਰਹੀਆਂ ਸਨ ਕਿ ਸਲਮਾਨ ਸੋਮੀ ਅਲੀ ਦੇ ਨਾਲ ਨਜ਼ਦੀਕੀਆਂ ਵਧਾ ਰਹੇ ਹਨ । ਜਿਸ ਤੋਂ ਬਾਅਦ ਸੰਗੀਤਾ ਨੇ ਸਲਮਾਨ ਦੇ ਨਾਲ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ ਸੀ ।

 

View this post on Instagram

 

A post shared by Sangeeta Bijlani (@sangeetabijlani9)

0 Comments
0

You may also like