ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਦਾ ਅੱਜ ਹੈ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਗਾਇਕਾ ਨੇ ਕੀਤਾ ਸਾਂਝਾ

written by Shaminder | December 05, 2020

ਅੱਜ ਗੁਰਲੇਜ ਅਖਤਰ ਦੇ ਪੁੱਤਰ ਦਾਨਵੀਰ ਸਿੰਘ ਦਾ ਜਨਮ ਦਿਨ ਹੈ । ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਵੀਡੀਓ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਆਪਣੇ ਬੇਟੇ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । Rai jhujhar ਘਰ ਵਿੱਚ ਹੀ ਰੱਖੇ ਗਏ ਇਸ ਛੋਟੇ ਜਿਹੇ ਸੈਲੀਬ੍ਰੇਸ਼ਨ ‘ਚ ਰਾਏ ਜੁਝਾਰ ਵੀ ਦਾਨਵੀਰ ਦੇ ਜਨਮ ਦਿਨ ‘ਤੇ ਪਹੁੰਚੇ । ਗੁਰਲੇਜ ਅਖਤਰ ਦਾ ਪੁੱਤਰ ਦਾਨਵੀਰ ਵੀ ਆਪਣੇ ਮਾਤਾ ਪਿਤਾ ਵਾਂਗ ਬਿਹਤਰੀਨ ਗਾਇਕ ਹੈ । ਦਾਨਵੀਰ ਦੀ ਆਵਾਜ਼ ‘ਚ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ । ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਪੁੱਤਰ ਦਾਨਵੀਰ ਸਿੰਘ ਦੀ ਆਵਾਜ਼ ‘ਚ ਸ਼ਬਦ ਰਿਲੀਜ਼
gurlej akhtar ਗੁਰਲੇਜ ਅਖਤਰ ਅਕਸਰ ਆਪਣੇ ਬੇਟੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ । daanveer ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਵੀ ਇਕ ਬਿਹਤਰੀਨ ਗਾਇਕਾ ਹਨ । ਇਸ ਦੇ ਨਾਲ ਹੀ ਉਨ੍ਹਾਂ ਦਾ ਭਰਾ ਵੀ ਵਧੀਆ ਗਾਇਕ ਹੈ ।

 
View this post on Instagram
 

A post shared by Gurlej Akhtar (@gurlejakhtarmusic)

0 Comments
0

You may also like