ਮਰਹੂਮ ਅਦਾਕਾਰ ਇਰਫਾਨ ਖ਼ਾਨ ਦਾ ਅੱਜ ਹੈ ਜਨਮ ਦਿਨ, ਬੇਟੇ ਨੇ ਭਾਵੁਕ ਪੋਸਟ ਕੀਤੀ ਸਾਂਝੀ

written by Shaminder | January 07, 2021

ਇਰਫਾਨ ਖਾਨ ਅੱਜ ਸਾਡੇ ਵਿੱਚ ਨਹੀਂ ਰਹੇ ਹਨ ਪਰ ਉਹ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਸਾਡੇ ਦਰਮਿਆਨ ਜਿੰਦਾ ਰਹਿਣਗੇ । ਅੱਜ ਉਨ੍ਹਾਂ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪੁੱਤਰ ਬਾਬਿਲ ਨੇ ਇੱਕ ਬਹੁਤ ਹੀ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ।ਬਾਬਿਲ ਨੇ ਲਿਖਿਆ ਕਿ ਤੁਸੀਂ ਕਦੇ ਵੀ ਵਿਆਹ, ਬਰਥ ਸੈਲੀਬ੍ਰਸ਼ਨ ਕਰਨ ਵਾਲੇ ਨਹੀਂ ਸੀ ।

irfan

ਸ਼ਾਇਦ ਇਸੇ ਲਈ ਮੈਨੂੰ ਕਿਸੇ ਦਾ ਵੀ ਬਰਥਡੇ ਯਾਦ ਵੀ ਨਹੀਂ ਰਿਹਾ ਅਤੇ ਨਾਂ ਹੀ ਤੁਸੀਂ ਮੈਨੂੰ ਕਦੇ ਬਰਥਡੇ ਯਾਦ ਰੱਖਣ ਲਈ ਕਿਹਾ।ਇਹ ਸਾਡੇ ਲਈ ਇੱਕਦਮ ਨਾਰਮਲ ਸੀ ਜੋ ਕਿ ਬਾਹਰ ਤੋਂ ਅਜੀਬ ਜਿਹਾ ਲੱਗਦਾ ਸੀ।

ਹੋਰ ਪੜ੍ਹੋ : ਸਿੰਘੂ ਬਾਰਡਰ ’ਤੇ ਇਸ ਤਰ੍ਹਾਂ ਮਨਾਇਆ ਗਿਆ ਦਿਲਜੀਤ ਦੋਸਾਂਝ ਦਾ ਜਨਮ ਦਿਨ, ਵੀਡੀਓ ਕੀਤੀ ਸਾਂਝੀ

Irrfan Khan

ਅਸੀਂ ਹਰ ਦਿਨ ਨੂੰ ਸੈਲੀਬ੍ਰੇਟ ਕਰਦੇ ਸੀ।ਇਸ ਮੌਕੇ ‘ਤੇ ਮੰਮੀ ਸਾਨੂੰ ਦੋਨਾਂ ਨੂੰ ਯਾਦ ਕਰਵਾਉਂਦੀ ਸੀ । ਪਰ ਇਸ ਵਾਰ ਮੈਂ ਤੁਹਾਡਾ ਬਰਥਡੇ ਨਹੀਂ ਭੁੱਲ ਸਕਿਆ ਅੱਜ ਤੁਹਾਡਾ ਬਰਥਡੇ ਹੈ ਬਾਬਾ।

Irfan With Son

ਬਾਬਿਲ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ‘ਚ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਅਤੇ ਉਨ੍ਹਾਂ ਦਾ ਬੇਟਾ ਅਯਾਨ ਵੀ ਦਿਖਾਈ ਦੇ ਰਿਹਾ ਹੈ ।ਦੱਸ ਦਈਏ ਕਿ ਇਰਫਾਨ ਖ਼ਾਨ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ ।

 

View this post on Instagram

 

A post shared by Babil (@babil.i.k)

0 Comments
0

You may also like