ਦੇਸੀ ਕਰਿਊ ਵਾਲੇ ਸੱਤਪਾਲ ਮੱਲ੍ਹੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਤਰ੍ਹਾਂ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

written by Rupinder Kaler | June 01, 2021

ਅੱਜ ਦੇਸੀ ਕਰਿਊ ਵਾਲੇ ਸੱਤਪਾਲ ਦਾ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ ਕਈ ਹਿੱਟ ਗੀਤ ਦਿੱਤੇ ਹਨ ।ਸੱਤਪਾਲ ਤੇ ਗੋਲਡੀ ਨੇ ਆਪਣਾ ਸੰਗੀਤਕ ਸਫ਼ਰ 2003 ਵਿੱਚ ਸ਼ੁਰੂ ਕੀਤਾ ਸੀ। ਸੱਤਪਾਲ ਸਿੰਘ ਮੱਲ੍ਹੀ ਦਾ ਜਨਮ ਖੰਨਾ ਨੇੜਲੇ ਪਿੰਡ ਮੋਹਨਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ ਸੀ ।

ranjit bawa with desi crew at new house Pic Courtesy: Instagram
ਹੋਰ ਪੜ੍ਹੋ : ਸੋਨੂੰ ਸੂਦ ਮੈਗਜ਼ੀਨ ਦੇ ਕਵਰ ਪੇਜ ‘ਤੇ ਛਾਏ, ਮੈਗਜ਼ੀਨ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ
satta goldy
ਸੱਤੇ ਦੇ ਪਰਿਵਾਰ ਦਾ ਦੂਰ ਦੂਰ ਤੱਕ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ ਕਿਉਂਕਿ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ । ਪਰ ਪੰਜਾਬੀ ਗਾਣਿਆਂ ਨੇ ਉਸ ਨੂੰ ਆਪਣੇ ਵੱਲ ਖਿਚ ਲਿਆ । ਸੱਤੇ ਤੇ ਗੋਲਡੀ ਦੀ ਪਹਿਲੀ ਮੁਲਾਕਾਤ ਖੰਨਾ ਦੇ ਸੁਖਦਰਸ਼ਨ ਸੰਗੀਤ ਸਟੂਡੀਓ ਵਿੱਚ ਹੋਈ ਇੱਥੇ ਹੀ ਦੋਹਾਂ ਨੇ ਸੰਗੀਤਕਾਰ ਪੁਸ਼ਪਿੰਦਰ ਸਿੰਘ ਤੋਂ ਮਿਊਜ਼ਿਕ ਦੇ ਗੁਰ ਸਿੱਖੇ ਸਨ । ਸੰਗੀਤ ਦਾ ਵਲ ਸਿੱਖਣ ਤੋਂ ਬਾਅਦ ਦੋਵਾਂ ਨੇ ਖੰਨਾ ਵਿੱਚ ਛੋਟੇ ਜਿਹੇ ਕਮਰੇ ਵਿੱਚ ਹੀ ਸਟੂਡੀਓ ਬਣਾਇਆ । ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਵਿੱਚ ਦੋਹਾਂ ਨੇ ਨਵੇਂ ਗਾਇਕਾਂ ਲਈ ਸੰਗੀਤ ਤਿਆਰ ਕਰਨਾ ਸ਼ੁਰੂ ਕੀਤਾ ।
Parmish Verma Wishes Happy Birthday To Desi Crew Satte Pic Courtesy: Instagram
ਪਰ ਇਸ ਜੋੜੀ ਨੂੰ ਜਿਆਦਾ ਕਾਮਯਾਬੀ ਹੱਥ ਨਹੀਂ ਲੱਗੀ । 2011 ਵਿੱਚ ਇਸ ਜੋੜੀ ਨੇ ਗਾਇਕਾ ਮਿਸ ਪੂਜਾ ਦਾ ਗੀਤ 'ਸ਼ੋਨਾ-ਸ਼ੋਨਾ' ਤਿਆਰ ਕੀਤਾ ਜਿਹੜਾ ਕਿ ਸੁਪਰ ਹਿੱਟ ਰਿਹਾ । ਇਸ ਗਾਣੇ ਨੇ ਸੱਤੇ ਤੇ ਗੋਲਡੀ ਨੂੰ ਬਤੌਰ ਸੰਗੀਤਕਾਰ ਪਛਾਣ ਦਿਵਾ ਦਿੱਤੀ ਸੀ । satta & goldy ਇਸ ਸਭ ਦੇ ਚਲਦੇ ਇਸ ਜੋੜੀ ਦੀ ਮੁਲਾਕਾਤ ਗੀਤਕਾਰ ਬੰਟੀ ਬੈਂਸ ਨਾਲ ਹੋਈ ਜਿਸ ਤੋਂ ਬਾਅਦ ਇਸ ਤਿਕੜੀ ਨੇ ਆਪਣੇ ਸਟੂਡੀਓ ਦਾ ਨਾਂ 'ਦੇਸੀ ਕ੍ਰਿਊ' ਰੱਖਿਆ।ਇਸ ਤੋਂ ਬਾਅਦ ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਸੌਂਗ ਦਿੱਤੇ।
 
View this post on Instagram
 

A post shared by Desi Crew (@desi_crew)

0 Comments
0

You may also like