ਅੱਜ ਹੈ ਗਾਇਕਾ ਹਰਸ਼ਦੀਪ ਕੌਰ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਗਾਇਕੀ ਦੇ ਖੇਤਰ ਵਿੱਚ ਐਂਟਰੀ

written by Rupinder Kaler | December 16, 2020

16 ਦਸੰਬਰ ਨੂੰ ਗਾਇਕਾ ਹਰਸ਼ਦੀਪ ਕੌਰ ਦਾ ਜਨਮ ਦਿਨ ਹੁੰਦਾ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਹਰਸ਼ਦੀਪ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 16 ਦਸੰਬਰ 1986 ਨੂੰ ਦਿੱਲੀ ਵਿੱਚ ਹੋਇਆ ਸੀ । ਉਹਨਾਂ ਦਾ ਪਰਿਵਾਰ ਵੀ ਸੰਗੀਤ ਨਾਲ ਜੁੜਿਆ ਹੋਇਆ ਸੀ, ਜਿਸ ਕਰਕੇ ਉਸ ਨੇ ਛੇ ਸਾਲ ਦੀ ਉਮਰ ਵਿੱਚ ਸੰਗੀਤ ਦੀ ਵਿਦਿਆ ਲੈ ਲਈ ਸੀ । ਹੋਰ ਪੜ੍ਹੋ :

ਸਾਲ 2008 ਵਿੱਚ ਹਰਸ਼ਦੀਪ ਨੇ ਗਾਇਕੀ ਦਾ ਮੁਕਾਬਲਾ ‘ਜਨੂਨ ਕੁਸ਼ ਕਰ ਦਿਖਾਨੇ ਕਾ’ ਜਿੱਤਿਆ ਸੀ । ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਉਹਨਾਂ ਨੂੰ ਸੂਫੀ ਦੀ ਸੁਲਤਾਨਾ ਖਿਤਾਬ ਨਾਲ ਨਿਵਾਜਿਆ ਗਿਆ ਸੀ । ਇਹ ਖਿਤਾਬ ਅਮਿਤਾਬ ਬੱਚਨ ਨੇ ਸ਼ੋਅ ਦੇ ਗ੍ਰੈਂਡ ਫਿਨਾਲੇ ਦੌਰਾਨ ਦਿੱਤਾ ਸੀ । ਇਸ ਸ਼ੋਅ ਵਿੱਚ ਉਹਨਾਂ ਦੇ ਮੁਕਾਬਲੇ ਵਿੱਚ ਕਈ ਪਾਕਿਸਤਾਨੀ ਗਾਇਕ ਵੀ ਮੌਜੂਦ ਸਨ । Harshdeep Kaur Singer ਇਸ ਦੌਰਾਨ ਹਰਸ਼ ਨੇ ਪੱਗ ਬੰਨੀ ਹੋਈ ਸੀ । ਜਿਸ ਤੋਂ ਬਾਅਦ ਇੰਝ ਪੱਗ ਉਹਨਾਂ ਦੀ ਪਹਿਚਾਣ ਬਣ ਗਈ । ਹਰਸ਼ ਨੇ ਸਭ ਤੋਂ ਪਹਿਲਾਂ ਬਾਲੀਵੁੱਡ ਵਿੱਚ ਗਾਣਾ 2003 ਵਿੱਚ ਗਾਇਆ ਸੀ । ਇਸ ਤੋਂ ਬਾਅਦ ਉਹਨਾਂ ਨੂੰ ਬਾਲੀਵੁੱਡ ਤੋਂ ਕਈ ਆਫਰ ਆਏ । ਉਹਨਾਂ ਨੇ ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਦਿੱਤੇ ਤੇ ਦਿੰਦੇ ਆ ਰਹੇ ਹਨ।

0 Comments
0

You may also like