ਗਾਇਕ ਨਿੰਜਾ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਪਤਨੀ ਦੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ

written by Shaminder | July 19, 2021

ਗਾਇਕ ਨਿੰਜਾ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਵਿਸ਼ ਕੀਤਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਿੰਜਾ  ਨੇ ਲਿਖਿਆ ਕਿ ‘ਹੈਪੀ ਬਰਥਡੇ ਸਰਦਾਰਨੀਏ’ । ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਨਿੰਜਾ ਨੂੰ ਹਰ ਕੋਈ ਉਨ੍ਹਾਂ ਦੀ ਵਾਈਫ ਦੇ ਜਨਮ ਦਿਨ ‘ਤੇ ਵਧਾਈ ਦੇ ਰਿਹਾ ਹੈ ।

ninja Image From Instagram
ਹੋਰ ਪੜ੍ਹੋ : ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਦਾ ਵੱਧ ਗਿਆ ਸੀ ਵਜ਼ਨ, ਇੱਕ ਮਹੀਨੇ ਵਿੱਚ ਇਸ ਤਰ੍ਹਾਂ ਘਟਾਇਆ ਵਜ਼ਨ  
ninja Image From Instagram
ਨਵੀ ਫਿਰੋਜ਼ਪੁਰੀਆ ਨੇ ਵੀ ਨਿੰਜਾ ਦੀ ਪਤਨੀ ਦੇ ਜਨਮ ਦਿਨ ‘ਤੇ ਵਧਾਈ ਦਿੰਦਿਆਂ ਹੋਇਆਂ ਕਿ ‘ਮੁਬਾਰਕਾਂ ਭਾਬੀ ਜੀ…ਭਾਬੀ ਨੂੰ ਕਿਤੇ ਘੁਮਾ ਲਿਆਓ ਬਾਹਰ, ਕੋਈ ਹਾਲ ਨਹੀਂ ਯਾਰ ਜਨਮ ਦਿਨ ‘ਤੇ ਵੀ ਘਰੇ ਹੀ ਫੋਟੋਆਂ ਪਾਈ ਜਾਓ’।
Image From Instagram
ਇਸ ਤੋਂ ਇਲਾਵਾ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਨਿੰਜਾ ਨੂੰ ਉਨ੍ਹਾਂ ਦੀ ਪਤਨੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੁੰ ਵੀ ਕਾਫੀ ਸਰਾਹਿਆ ਗਿਆ ਹੈ ।
 
View this post on Instagram
 

A post shared by NINJA (@its_ninja)

0 Comments
0

You may also like