ਸਰਦੂਲ ਸਿਕੰਦਰ ਦੀ ਅੱਜ ਹੈ ਬਰਸੀ, ਪ੍ਰਸ਼ੰਸਕ ਵੀ ਮਰਹੂਮ ਗਾਇਕ ਨੂੰ ਕਰ ਰਹੇ ਯਾਦ

Written by  Shaminder   |  February 24th 2022 06:08 PM  |  Updated: February 24th 2022 06:08 PM

ਸਰਦੂਲ ਸਿਕੰਦਰ ਦੀ ਅੱਜ ਹੈ ਬਰਸੀ, ਪ੍ਰਸ਼ੰਸਕ ਵੀ ਮਰਹੂਮ ਗਾਇਕ ਨੂੰ ਕਰ ਰਹੇ ਯਾਦ

ਮਰਹੂਮ ਗਾਇਕ ਸਰਦੂਲ ਸਿਕੰਦਰ (Sardool Sikander) ਦੀ ਅੱਜ ਬਰਸੀ (Death Anniversary) ਹੈ । ਅੱਜ ਦੇ ਦਿਨ ਹੀ ਸੁਰਾਂ ਦਾ ਸਿਕੰਦਰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।ਉਨ੍ਹਾਂ ਦੇ ਪਰਿਵਾਰ ਵੱਲੋਂ ਜਿੱਥੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਉਨ੍ਹਾਂ ਦੀ ਬਰਸੀ ਦੇ ਮੌਕੇ ਯਾਦ ਕੀਤਾ ਜਾ ਰਿਹਾ ਹੈ । ਸਰਦੂਲ ਸਿਕੰਦਰ ਬੇਸ਼ੱਕ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਸਾਡੇ ਦਰਮਿਆਨ ਜਿੰਦਾ ਰਹਿਣਗੇ ।

Sardool sikander with wife

image From instagramਹੋਰ ਪੜ੍ਹੋ : ਯੁਵਰਾਜ ਹੰਸ ਦੀ ਆਵਾਜ਼ ‘ਚ ਨਵਾਂ ਗੀਤ ‘ਅੱਲ੍ਹਾ ਸੁਣਦਾ ਏ’ ਰਿਲੀਜ਼

ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣਾ ਨਾਮ ਸਥਾਪਿਤ ਕਰਨ ਦੇ ਲਈ ਬਹੁਤ ਸਖਤ ਮਿਹਨਤ ਕੀਤੀ ਅਤੇ ਇਸੇ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ ।ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਗਾਣੇ ਰਿਕਾਰਡ ਕਰਵਾਉਣ ਦੇ ਲਈ ਸਵੇਰੇ ਤੜਕ ਸਾਰ ਜੋ ਕਾਰ ਜਾਂ ਟਰੱਕ ਅਖਬਾਰਾਂ ਢੋਂਦਾ ਹੁੰਦਾ ਸੀ ਉਸ ‘ਚ ਬੈਠ ਕੇ ਜਾਂਦੇ ਹੁੰਦੇ ਸਨ ਤਾਂ ਕਿ ਉਹ ਲੇਟ ਨਾਂ ਹੋ ਜਾਣ । ਇਸ ਦੇ ਨਾਲ ਉਸ ਸਮੇਂ ਉਹ ਆਰਥਿਕ ਪੱਖੋਂ ਵੀ ਕਮਜ਼ੋਰ ਸਨ ।

amar noori wished happy birthday to sardool sikander on birth anniversary

ਪਰ ਉਨ੍ਹਾਂ ਦੇ ਕੱਪੜੇ ਅਤੇ ਰੰਗ ਰੂਪ ਵੇਖ ਕੇ ਅਕਸਰ ਉਨ੍ਹਾਂ ਨੂੰ ਕੰਪਨੀ ਵਾਲੇ ਉਨ੍ਹਾਂ ਦੇ ਹੁਨਰ ਨੂੰ ਪਛਾਣ ਨਹੀਂ ਸੀ ਸਕੇ ਅਤੇ ਫਿਰ ਕਾਫੀ ਸੰਘਰਸ਼ ਤੋਂ ਬਾਅਦ ਕਿਸੇ ਨੇ ਉਨ੍ਹਾਂ ਦੇ ਟੈਲੇਂਟ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ ਸੀ । ਬਸ ਫਿਰ ਸੁਰਾਂ ਦੇ ਸਿਕੰਦਰ ਨੇ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ । ਉਨ੍ਹਾਂ ਦੇ ਵੱਲੋਂ ਗਾਇਕੀ ਦੇ ਇਸ ਬੂਟੇ ਨੂੰ ਉਨ੍ਹਾਂ ਦੇ ਬੇਟੇ ਅੱਗੇ ਵਧਾ ਰਹੇ ਹਨ ।

 

View this post on Instagram

 

A post shared by Amar Noori (@amarnooriworld)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network