ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਮਿਲ ਰਹੀ ਵਧਾਈ

written by Shaminder | October 29, 2021

ਗੀਤਾ ਬਸਰਾ (Geeta Basra ) ਅਤੇ ਹਰਭਜਨ ਸਿੰਘ (Harbhajan Singh) ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਗੀਤਾ ਬਸਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਨ੍ਹਾਂ ਨੂੰ ਵੈਡਿੰਗ ਐਨੀਵਰਸਰੀ (wedding anniversary) ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਗੀਤਾ ਬਸਰਾ ਅਤੇ ਹਰਭਜਨ ਸਿੰਘ 29 ਅਕਤੂਬਰ20215 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ । ਗੀਤਾ ਬਸਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

Harbhajan Singh Geeta Basra image From instagram

ਹੋਰ ਪੜ੍ਹੋ : 46 ਸਾਲਾਂ ਅਦਾਕਾਰ ਪੁਨੀਤ ਰਾਜਕੁਮਾਰ ਦਾ ਹੋਇਆ ਦਿਹਾਂਤ, ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ

ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਵੈਡਿੰਗ ਐਨੀਵਰਸਰੀ ਦਾ ਜ਼ਿਕਰ ਕੀਤਾ ਹੈ । ਇਸ ਤੋਂ ਪਹਿਲਾਂ ਬੀਤੇ ਦਿਨ ਗੀਤਾ ਬਸਰਾ ਨੇ ਕਿੰਨਰਾਂ ਦੇ ਨਾਚ ਦਾ ਇੱਕ ਵੀਡੀਓ ਸਟੋਰੀ ‘ਚ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਦੇ ਘਰ ‘ਚ ਕਿੰਨਰ ਪੁੱਤਰ ਦੇ ਜਨਮ ‘ਤੇ ਵਧਾਈ ਲੈਣ ਲਈ ਪਹੁੰਚੇ ਹੋਏ ਸਨ ।

Geeta basra And Harbhajan Singh Wedding Anniversary-min image From instagram

ਗੀਤਾ ਬਸਰਾ ਅਤੇ ਹਰਭਜਨ ਸਿੰਘ ਦੇ ਦੋ ਬੱਚੇ ਹਨ ।ਵੱਡੀ ਧੀ ਹੈ ਜਿਸ ਦਾ ਨਾਮ ਹਿਨਾਇਆ ਹੀਰ ਅਤੇ ਦੂਜਾ ਪੁੱਤਰ ਹੈ ਜਿਸ ਦਾ ਜਨਮ ਕੁਝ ਦਿਨ ਪਹਿਲਾਂ ਹੀ ਹੋਇਆ ਹੈ ।ਜਿਸ ਦਾ ਜ਼ਿਕਰ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਸੀ । ਬੀਤੇ ਦਿਨੀਂ ਗੀਤਾ ਬਸਰਾ ਆਪਣੇ ਪੁੱਤਰ ਨੂੰ ਪਹਿਲੀ ਵਾਰ ਗੁਰਦੁਆਰਾ ਸਾਹਿਬ ‘ਚ ਦਰਸ਼ਨ ਕਰਵਾਉਣ ਦੇ ਲਈ ਪਹੁੰਚੀ ਸੀ । ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਜਲਦ ਹੀ ਅਦਾਕਾਰਾ ਮੁੜ ਤੋਂ ਅਦਾਕਾਰੀ ਦੀ ਦੁਨੀਆ ‘ਚ ਸਰਗਰਮ ਹੋਵੇਗੀ । ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ ਅਤੇ ਦੋਵਾਂ ਨੇ ਕੁਝ ਸਾਲ ਅਫੇਅਰ ਤੋਂ ਬਾਅਦ ਵਿਆਹ ਰਚਾ ਲਿਆ ਸੀ ।

 

View this post on Instagram

 

A post shared by Geeta Basra (@geetabasra)

You may also like