ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਕਰੀਨਾ ਨੇ ਪਤੀ ਸੈਫ ਨੂੰ ਵੈਡਿੰਗ ਐਨੀਵਰਸਿਰੀ ‘ਤੇ ਦਿੱਤੀ ਵਧਾਈ

written by Shaminder | October 16, 2021

ਕਰੀਨਾ ਕਪੂਰ ਖ਼ਾਨ (Kareena Kapoor khan) ਅਤੇ ਸੈਫ ਅਲੀ ਖ਼ਾਨ ਦੇ ਵਿਆਹ ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇੱਕ ਵਾਰ ਗਰੀਸ ‘ਚ ਸੂਪ ਤੇ ਯੂ ਐੱਸ ਦਾ ਇੱਕ ਕਟੋਰਾ ਸੀ ਅਤੇ ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ । ਵਿਸ਼ਵ ਦੇ ਸਭ ਤੋਂ ਸੋਹਣੇ ਆਦਮੀ ਨੂੰ ਹੈਪੀ ਐਨੀਵਰਸਰੀ’।

Kareena Kapoor with family pp-min Image From Instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਸ਼ਾਪਿੰਗ ਕਰਦੀ ਆਈ ਨਜ਼ਰ, ਪਹਿਲੀ ਵਾਰ ਪਬਲਿਕ ਪਲੇਸ ‘ਤੇ ਕੀਤੀ ਗਈ ਸਪਾਟ

ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਦ ਸੈਲੀਬ੍ਰੇਟੀਜ਼ ਵੀ ਵਧਾਈਆਂ ਦੇ ਰਹੇ ਹਨ ਅਤੇ ਪ੍ਰਸ਼ੰਸਕਾਂ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ । ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ 2012 ‘ਚ ਲਵ ਮੈਰਿਜ ਕਰਵਾਈ ਸੀ । ਕਰੀਨਾ ਦਾ ਇਹ ਪਹਿਲਾ ਵਿਆਹ ਸੀ ਜਦੋਂਕਿ ਸੈਫ ਦਾ ਦੂਜਾ ਵਿਆਹ ਸੀ ।

Kareena kapoor Khan image from Instagram

ਇਸ ਤੋਂ ਪਹਿਲਾਂ ਉਹ ਅੰਮ੍ਰਿਤਾ ਸਿੰਘ ਦੇ ਨਾਲ ਵਿਆਹੇ ਹੋਏ ਸਨ । ਪਰ ਬਾਅਦ ਤੋਂ ਦੋਹਾਂ ਦੀਆਂ ਰਾਹਾਂ ਵੱਖ ਹੋ ਗਈਆਂ ਸਨ । ਅੰਮ੍ਰਿਤਾ ਸਿੰਘ ਤੋਂ ਸੈਫ ਦੇ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਅਤੇ ਇੱਕ ਬੇਟਾ ਹੈ ।

ਜਦੋਂਕਿ ਕਰੀਨਾ ਕਪੂਰ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ ਇੱਕ ਦਾ ਨਾਂਅ ਤੈਮੂਰ ਹੈ ਜਦੋਂਕਿ ਦੂਜੇ ਦਾ ਨਾਂਅ ਜੇਹ ਅਲੀ ਖ਼ਾਨ ਹੈ । ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਅੱਜ ਸੈਫ ਅਤੇ ਕਰੀਨਾ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ ਅਤੇ ਇਸ ਜੋੜੀ ਨੂੰ ਬਾਲੀਵੁੱਡ ‘ਚ ਕਾਫੀ ਪਸੰਦ ਕੀਤਾ ਜਾਂਦਾ ਹੈ ।

 

You may also like