ਖਾਲਸਾ ਏਡ ਨਾਲ ਮਿਲ ਕੇ ਟਵਿੰਕਲ ਖੰਨਾ ਕਰ ਰਹੀ ਹੈ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਮਦਦ

written by Rupinder Kaler | May 17, 2021

ਕੋਰੋਨਾ ਮਹਾਮਾਰੀ ਵਿੱਚ ਬਾਲੀਵੁੱਡ ਦਾ ਹਰ ਅਦਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ । ਇਸ ਸਭ ਦੇ ਚਲਦੇ ਅਦਾਕਾਰਾ ਟਵਿੰਕਲ ਖੰਨਾ ਨੇ ਪੰਜਾਬ ਤੇ ਦਿੱਲੀ ਦੇ ਲੋਕਾਂ ਲਈ ਆਕਸੀਜ਼ਨ ਸਿਲੰਡਰ ਭੇਜੇ ਹਨ । ਜਿਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤੋਂ ਪਹਿਲਾਂ ਵੀ ਟਵਿੰਕਲ ਨੇ ਦਿੱਲੀ ਦੇ ਕੋਰੋਨਾ ਮਰੀਜ਼ਾਂ ਲਈ ਆਕਸੀਜ਼ਨ ਸਲੰਡਰ ਭੇਜੇ ਸਨ ।

Pic Courtesy: Instagram

ਹੋਰ ਪੜ੍ਹੋ :

ਗੋਲਡੀ ਲੈ ਕੇ ਆ ਰਹੇ ਨਵੇਂ ਗੀਤ ‘Kise De kol Gal Na Kari’, ਪਰਮੀਸ਼ ਵਰਮਾ ਨੇ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ

Pic Courtesy: Instagram

ਇਸ ਦੇ ਨਾਲ ਹੀ ਟਵਿੰਕਲ ਨੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ ਜਿਹੜੀਆਂ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ਵਿੱਚ ਜੁਟੀਆਂ ਹੋਈਆਂ ਹਨ । ਆਕਸੀਜਨ ਕੰਟੇਨਰਾਂ ਦੀ ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਲਿਖਿਆ ਹੈ ‘ਸਾਡਾ ਤੀਜਾ ਲਾਟ ਦਿੱਲੀ ਦੇ ਮਰੀਜ਼ਾਂ ਨੂੰ ਵੰਡਿਆ ਜਾਵੇਗਾ’ ।

Pic Courtesy: Instagram

ਇਸ ਤਰ੍ਹਾਂ ਉਸ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਖਾਲਸਾ ਏਡ ਦੀ ਮਦਦ ਨਾਲ ਇੱਕ ਹੋਰ ਲਾਟ ਪੰਜਾਬ ਦੇ ਮਰੀਜ਼ਾਂ ਲਈ ਭੇਜਿਆ ਜਾਵੇਗਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਟਵਿੰਕਲ ਖੰਨਾ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਕੰਮ ਕਰ ਰਹੀ ਹੈ । ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦਾ ਕਿਸਾਨਾਂ ਦੇ ਹੱਕ ‘ਚ ਨਾ ਬੋਲਣ ਕਾਰਨ ਕਾਫੀ ਕਿਰਕਿਰੀ ਹੋ ਰਹੀ ਹੈ ।

 

0 Comments
0

You may also like