ਅੱਜ ਰਾਤ ‘ਮਿਸਟਰ ਪੰਜਾਬ’ ‘ਚ ਜਗਜੀਤ ਸੰਧੂ ਲਾਉਣਗੇ ਰੌਣਕਾਂ, ਦੇਖੋ ਮਿਸਟਰ ਪੰਜਾਬ 2019 ਦੀਆਂ ਕੁਝ ਝਲਕਾਂ

Written by  Lajwinder kaur   |  August 13th 2019 11:34 AM  |  Updated: August 13th 2019 11:34 AM

ਅੱਜ ਰਾਤ ‘ਮਿਸਟਰ ਪੰਜਾਬ’ ‘ਚ ਜਗਜੀਤ ਸੰਧੂ ਲਾਉਣਗੇ ਰੌਣਕਾਂ, ਦੇਖੋ ਮਿਸਟਰ ਪੰਜਾਬ 2019 ਦੀਆਂ ਕੁਝ ਝਲਕਾਂ

ਪੀਟੀਸੀ ਨੈੱਟਵਰਕ ਦਾ ਰਿਆਲਟੀ ਸ਼ੋਅ ਮਿਸਟਰ ਪੰਜਾਬ 2019 ਦਾ ਕਾਰਵਾਂ ਅੱਗੇ ਵੱਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਜੱਜਸ ਵੱਲੋਂ ਪ੍ਰਤੀਭਾਗੀਆਂ ਦੀ ਕਰੜੀ ਪ੍ਰੀਖਿਆ ਲਈ ਜਾ ਰਹੀ ਹੈ। ਅੱਜ ਰਾਤ ਇਹ ਸ਼ੋਅ 8.30 ਵਜੇ ਪੀਟੀਸੀ ਪੰਜਾਬੀ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ। ਜਿਥੇ ਪ੍ਰਤੀਭਾਗੀ ਫਿਟਨੈੱਸ ਚੈਲੇਂਜ ਨੂੰ ਪਾਰ ਕਰਦੇ ਹੋਏ ਨਜ਼ਰ ਆਉਣਗੇ। ਇਸ ਵਾਰ ਮੁੱਖ ਮਹਿਮਾਨ ਰਹਿਣਗੇ ਪੰਜਾਬੀ ਇੰਸਡਸਟਰੀ ਦੇ ਉੱਘੇ ਅਦਾਕਾਰ ਜਗਜੀਤ ਸੰਧੂ, ਜਿਹੜੇ ਜੱਜਸ ਕੁਲਜਿੰਦਰ ਸਿੰਘ ਸਿੱਧੂ, ਰੀਤਇੰਦਰ ਸਿੰਘ ਸੋਢੀ ਤੇ ਇਹਾਨਾ ਢਿੱਲੋਂ ਦੇ ਨਾਲ ਨਜ਼ਰ ਆਉਣਗੇ।

ਹੋਰ ਵੇਖੋ:ਇਸ ਅੰਗਰੇਜ਼ ਬੱਚੇ ਦੇ ਮੂੰਹੋਂ ‘ਉੜਾ ਐੜਾ’ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਇਸ ਦੇ ਫੈਨ, ਦੇਖੋ ਵੀਡੀਓ

ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਰਿਆਲਟੀ ਸ਼ੋਅ ਅਜਿਹੇ ਪ੍ਰੋਗਰਾਮ ਨੇ ਜਿਨ੍ਹਾਂ ਰਾਹੀਂ ਨੌਜਵਾਨ ਵਰਗ ਨੂੰ ਆਪਣੀ ਕਲਾ ਤੇ ਹੁਨਰ ਦੁਨੀਆਂ ਦੇ ਸਾਹਮਣੇ ਰੱਖਣ ਦਾ ਖ਼ਾਸ ਮੌਕਾ ਮਿਲਦਾ ਹੈ। ਇਨ੍ਹਾਂ ਸਾਰੇ ਹੀ ਪ੍ਰੋਗਰਾਮਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network