‘ਕੁੜਤਾ ਪਜਾਮਾ’ ਗੀਤ ਹੋਇਆ ਰਿਲੀਜ਼, ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | July 17, 2020

ਬਾਲੀਵੁੱਡ ਗਾਇਕ ਟੋਨੀ ਕੱਕੜ ਦਾ ਨਵਾਂ ਗੀਤ ‘ਕੁੜਤਾ ਪਜਾਮਾ’ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਸ  ਗੀਤ ਨੂੰ ਟੋਨੀ ਕੱਕੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਹੋਰ ਵੇਖੋ: ਦਿਲਜੀਤ ਦੋਸਾਂਝ ਨੇ ਚੱਲਦੇ ਸ਼ੋਅ ਦੌਰਾਨ ਅਫਸਾਨਾ ਖ਼ਾਨ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਲਗਾਏ ਸੀ ਪੈਰੀਂ ਹੱਥ, ਦੇਖੋ ਵੀਡੀਓ ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ । ਦਰਸ਼ਕਾਂ ਨੂੰ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਟੋਨੀ ਕੱਕੜ ਨੇ ਹੀ ਲਿਖੇ ਨੇ । ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਰਿਲੀਜ਼ ਤੋਂ ਬਾਅਦ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਸ਼ਹਿਨਾਜ਼ ਗਿੱਲ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਉਨ੍ਹਾਂ ਨੇ ਇਸ ਗੀਤ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ।

0 Comments
0

You may also like