ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ਨਵਾਂ ਗੀਤ ‘Gale Lagana Hai’ ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  January 19th 2021 10:20 AM  |  Updated: January 19th 2021 10:23 AM

ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ਨਵਾਂ ਗੀਤ ‘Gale Lagana Hai’ ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਟੋਨੀ ਕੱਕੜ ਤੇ ਨੇਹਾ ਕੱਕੜ ਦੀ ਆਵਾਜ਼ ‘ਚ ਨਵਾਂ ਗੀਤ ‘ਗਲੇ ਲਗਾਣਾ ਹੈ’ (Gale Lagana Hai) ਰਿਲੀਜ਼ ਹੋ ਗਿਆ ਹੈ । ਪਿਆਰ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਇਹ ਗੀਤ ਇੱਕ ਫੌਜੀ ਜਵਾਨ ਦੀ ਜ਼ਿੰਦਗੀ ਨੂੰ ਬਿਆਨ ਕਰ ਰਿਹਾ ਹੈ ।

image of gale lagana hai

ਹੋਰ ਪੜ੍ਹੋ : ਧਨਾਸ਼ਰੀ ਵਰਮਾ ਹੱਥਾਂ ‘ਚ ਲਾਲ ਚੂੜਾ ਪਾ ਕੇ ਪੰਜਾਬੀ ਗੀਤ ‘ਤਿੱਤਲੀਆਂ’ ‘ਤੇ ਜੰਮ ਕੇ ਡਾਂਸ ਕਰਦੀ ਹੋਈ ਨਜ਼ਰ ਆਈ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਦਿਲ ਨੂੰ ਛੂਹ ਜਾਣ ਵਾਲੇ ਇਸ ਗੀਤ ਦੇ ਬੋਲ ਟੋਨੀ ਕੱਕੜ ਨੇ ਲਿਖੇ ਨੇ ਤੇ ਮਿਊਜ਼ਿਕ ਵੀ ਖੁਦ ਹੀ ਦਿੱਤਾ ਹੈ । ਜੇ ਗੱਲ ਕਰੀਏ ਗਾਣੇ ਦਾ ਸ਼ਾਨਦਾਰ ਵੀਡੀਓ Agam Mann & Azeem Mann ਨੇ ਤਿਆਰ ਕੀਤਾ ਹੈ । ਵੀਡੀਓ ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਐਕਟਰ Shivin Narang & Nia Sharma । ਵੀਡੀਓ ‘ਚ ਦੋਵਾਂ ਕਲਾਕਾਰਾਂ ਦੀ ਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ ।

inside pic of gale lagana hai song out now

ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗਾਣਾ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।

inside pic of tony kakkar and neha kakkar song

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network