ਗੁਰਲੇਜ਼ ਅਖ਼ਤਰ ਤੇ ਪੋਰਸ ਦੇ ਨਵੇਂ ਗਾਣੇ ਨੂੰ ਮਿਲ ਰਿਹਾ ਹੈ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ

Written by  Rupinder Kaler   |  September 16th 2019 11:11 AM  |  Updated: September 16th 2019 11:11 AM

ਗੁਰਲੇਜ਼ ਅਖ਼ਤਰ ਤੇ ਪੋਰਸ ਦੇ ਨਵੇਂ ਗਾਣੇ ਨੂੰ ਮਿਲ ਰਿਹਾ ਹੈ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ

ਗਾਇਕ ਪੋਰਸ ਜਵੰਦਾ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਟੂੰਮ ਵਰਗੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਪੰਜਾਬੀ ਗਾਣੇ ਸੁਨਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਵਿੱਚ ਓਸ਼ੀਨ ਬਰਾੜ ਨੂੰ ਫੀਚਰ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਲਾਡੀ ਕਾਉਂਕੇ ਨੇ ਇਸ ਦੇ ਬੋਲ ਲਿਖੇ ਹਨ ਜਦੋਂ ਕੇਵੀ ਸਿੰਘ ਨੇ ਗਾਣੇ ਨੂੰ ਆਪਣੇ ਸੰਗੀਤ ਨਾਲ ਸਜਾਇਆ ਹੈ ।

https://www.instagram.com/p/B2X5VXXAllt/

ਗਾਣੇ ਦੀ ਵੀਡੀਓ ਅਮਿਤ ਕੁਮਾਰ ਫ਼ਿਲਮਜ਼ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਗਾਣੇ ਨੂੰ ਬੰਟੀ ਬੈਂਸ ਨੇ ਪ੍ਰੋਡਿਊਸ ਕੀਤਾ ਹੈ । ਗਾਣੇ ਵਿੱਚ ਪੰਜਾਬੀ ਮੁਟਿਆਰਾਂ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ । ਹਰ ਇੱਕ ਨੂੰ ਇਹ ਗਾਣਾ ਬਹੁਤ ਹੀ ਪਸੰਦ ਆ ਰਿਹਾ ਹੈ ।

https://www.instagram.com/p/B2daM1xAK6H/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੋਰਸ ਦਾ ਗਾਣਾ High Brow  ਆਇਆ ਸੀ । ਇਸ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਜੇਕਰ ਦੇਖਿਆ ਜਾਣੇ ਤਾਂ ਪੋਰਸ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network