2018 'ਚ ਕਿਸ ਮੇਲ ਕਲਾਕਾਰ ਨੇ ਪਾਈ ਫੇਸਬੁੱਕ 'ਤੇ ਧੱਕ

Written by  Lajwinder kaur   |  December 24th 2018 01:02 PM  |  Updated: December 24th 2018 03:24 PM

2018 'ਚ ਕਿਸ ਮੇਲ ਕਲਾਕਾਰ ਨੇ ਪਾਈ ਫੇਸਬੁੱਕ 'ਤੇ ਧੱਕ

ਗੱਲ ਕਰਦੇ ਹਾਂ ਇਸ ਸਾਲ ਯਾਨੀਕਿ 2018 ਦੀ ਜੋ ਕੇ ਬਾਏ ਬਾਏ ਕਰਨ ਵਾਲਾ ਹੈ ਤੇ ਇਸ ਵਾਰ ਬਹੁਤ ਸਾਰੇ ਪੰਜਾਬੀ ਗੀਤ ਤੇ ਪੰਜਾਬੀ ਫਿਲਮਾਂ ਜਿਹਨਾਂ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ। ਜਿਹਨਾਂ ਕਰਕੇ ਸਾਰੇ ਕਲਾਕਾਰਾਂ ਦੀ ਇਸ ਵਾਰ ਕਾਫ਼ੀ ਚੜ੍ਹਤ ਰਹੀ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਫੇਸਬੁੱਕ ‘ਤੇ ਸਭ ਤੋਂ ਫੈਨਜ਼ ਕਿਸ ਦੇ ਰਹੇ।

Top 10 Punjabi Artists Pages on Facebook in India 2018 'ਚ ਕਿਸ ਮੇਲ ਕਲਾਕਾਰ ਨੇ ਪਾਈ ਫੇਸਬੁੱਕ 'ਤੇ ਧੱਕ

ਪੀਟੀਸੀ ਪੰਜਾਬੀ ਦੇ ਸੀਨੀਅਰ ਐਂਕਰ ਅਤੇ ਪ੍ਰੋਡਿਊਸਰ ਮੁਨੀਸ਼ ਪੁਰੀ ਵੱਲੋਂ ਮਿਹਨਤ ਨਾਲ ਇਕੱਠੇ ਕੀਤੇ ਅੰਕੜਿਆਂ ਮੁਤਾਬਿਕ ਇਸ ਸਾਲ ਮੇਲ ਕਲਾਕਾਰਾਂ ਨੇ ਫੇਸਬੁੱਕ 'ਤੇ ਜੋ ਸਭ ਤੋਂ ਅੱਗੇ ਰਿਹਾ ਹੈ ਉਹ ਹੋਰ ਕੋਈ ਨਹੀਂ ਯੋ ਯੋ ਹਨੀ ਸਿੰਘ ਜੋ ਕਿ 29 ਮਿਲੀਅਨ ਫੈਨਜ਼ ਨਾਲ ਟਾਪ ‘ਤੇ ਰਹੇ ਹਨ।

Top 10 Punjabi Artists Pages on Facebook in India 2018 'ਚ ਕਿਸ ਮੇਲ ਕਲਾਕਾਰ ਨੇ ਪਾਈ ਫੇਸਬੁੱਕ 'ਤੇ ਧੱਕ

ਹੋਰ ਦੇਖੋ:  ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ

ਉਹਨਾਂ ਦਾ ਹਾਲ ਹੀ 'ਚ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕੀਤੀ ਹੈ। ਇਸ ਤੋਂ ਬਾਅਦ ਦੋਸਾਂਝਾ ਵਾਲਾ ਸਾਡਾ ਸਭ ਦਾ ਹਰਮਨ ਪਿਆਰਾ ਦਿਲਜੀਤ ਦੋਸਾਂਝ ਜਿਹਨਾਂ ਦੇ ਫੇਸਬੁੱਕ 'ਤੇ 5.8 ਮਿਲੀਅਨ ਫੈਨਜ਼ ਹਨ। ਉਹਨਾਂ ਤੋਂ ਬਾਅਦ ਗਿੱਪੀ ਗਰੇਵਾਲ ਰਹੇ ਹਨ ਜਿਹਨਾਂ ਦੇ ਫੈਨਜ਼ ਦੀ ਗਿਣਤੀ 5,833,935 ਰਹੀ ਹੈ।

Top 10 Punjabi Artists Pages on Facebook in India 2018 'ਚ ਕਿਸ ਮੇਲ ਕਲਾਕਾਰ ਨੇ ਪਾਈ ਫੇਸਬੁੱਕ 'ਤੇ ਧੱਕ

ਪੰਜਾਬੀ ਦੇ ਕਈ ਹੋਰ ਕਲਾਕਾਰ ਜਿਵੇਂ ਮੀਕਾ ਸਿੰਘ 5.3 ਮਿਲੀਅਨ ਫੈਨਜ਼, ਜੱਸੀ ਗਿੱਲ ਦੇ 4.4 ਮਿਲੀਅਨ ਫੈਨਜ਼, ਰਫਤਾਰ ਜਿਹਨਾਂ ਦੇ 4 ਮਿਲੀਅਨ ਫੈਨ, ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੇ ਫੈਨਜ਼ ਵੱਧ ਕੇ 3.7 ਮਿਲੀਅਨ ਹੋ ਗਏ ਹਨ। ਇਹਨਾਂ ਸਭ ਤੋਂ ਇਲਾਵਾ ਗੁਰੂ ਰੰਧਾਵਾ, ਸ਼ੈਰੀ ਮਾਨ, ਗੈਰੀ ਸੰਧੂ ਤੇ ਰਣਜੀਤ ਬਾਵਾ ਨੇ ਵੀ ਆਪਣੇ ਫੈਨਜ਼ ਦੇ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network