ਹਰ ਮਾਮਲੇ 'ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦਿੰਦੀਆਂ ਹਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ

Written by  Rupinder Kaler   |  April 26th 2019 10:34 AM  |  Updated: April 26th 2019 10:34 AM

ਹਰ ਮਾਮਲੇ 'ਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦਿੰਦੀਆਂ ਹਨ ਪਾਲੀਵੁੱਡ ਦੀਆਂ ਇਹ ਹੀਰੋਇਨਾਂ

ਪੰਜਾਬੀ ਗਾਣਿਆਂ ਦੇ ਨਾਲ -ਨਾਲ ਏਨੀਂ ਦਿਨੀਂ ਪੰਜਾਬੀ ਫ਼ਿਲਮਾਂ ਦੇ ਵੀ ਹਰ ਪਾਸੇ ਚਰਚੇ ਹਨ । ਇਸੇ ਕਰਕੇ ਪੰਜਾਬ ਦੇ ਕਈ ਨਾਮਵਰ ਗਾਇਕਾਂ ਦੀ ਐਂਟਰੀ ਬਾਲੀਵੁੱਡ ਵਿੱਚ ਹੋ ਗਈ ਹੈ । ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਵਰਗੇ ਅਦਾਕਾਰ ਤਾਂ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਤਾਂ ਕੰਮ ਵੀ ਕਰ ਚੁੱਕੇ ਹਨ । ਪਰ ਜੇਕਰ ਪਾਲੀਵੁੱਡ ਦੀਆਂ ਹੀਰੋਇਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ । ਹਰ ਅਦਾ ਵਿੱਚ ਉਹ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦਿੰਦੀਆ ਹਨ ।

https://www.instagram.com/p/Bwlu_5CnPVK/

ਇਸ ਆਰਟੀਕਲ ਵਿੱਚ ਕੁਝ ਇਸੇ ਤਰ੍ਹਾਂ ਦੀਆਂ ਹੀਰੋਇਨਾਂ ਦੀ ਗੱਲ ਕਰਾਂਗੇ । ਜਿਹੜੀਆਂ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦਿੰਦੀਆਂ ਹਨ । ਇਸ ਲੜੀ ਵਿੱਚ ਸਭ ਤੋਂ ਪਹਿਲਾਂ ਨੀਰੂ ਬਾਜਵਾ ਆਉਂਦੀ ਹੈ । ਕੈਨੇਡਾ ਵਿੱਚ ਜਨਮੀ ਇਸ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਵਿੱਚ ਦੇਵ ਆਨੰਦ ਦੀ ਫ਼ਿਲਮ 'ਮੈਂ ਸੋਲਹਾ ਬਰਸ ਕੀ' ਨਾਲ ਕੀਤੀ ਸੀ ।

https://www.instagram.com/p/BtrcPm6n7Qp/

ਇਸ ਤੋਂ ਬਾਅਦ ਨੀਰੂ ਬਾਜਵਾ 'ਕਰੀਨਾ ਕਰੀਨਾ' ਵਰਗੇ ਲੜੀਵਾਰ ਨਾਟਕਾਂ ਵਿੱਚ ਨਜ਼ਰ ਆਈ ਸੀ । ਇਸ ਤੋਂ ਬਾਅਦ ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ ਵੱਲ ਰੁਖ ਕਰ ਲਿਆ ਸੀ । ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਅਸਾਂ ਨੂੰ ਮਾਣ ਵਤਨਾਂ ਦਾ । ਨੀਰੂ ਬਾਜਵਾ ਹੁਣ ਤੱਕ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ ।

https://www.instagram.com/p/BwQ9QVzFkNe/

ਇਸੇ ਲੜੀ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ ਸਰਗੁਣ ਮਹਿਤਾ । ਸਰਗੁਣ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੜੀਵਾਰ ਨਾਟਕ '12/24  ਕਰੋਲ ਬਾਗ' ਤਂੋ ਕੀਤੀ ਸੀ । ਇਸ ਤੋਂ ਬਾਅਦ 'ਫੁਲਵਾ', ਬਾਲਿਕਾ ਵਧੂ ਵਰਗੇ ਕਈ ਟੀਵੀ ਦੇ ਲੜੀਵਾਰ ਨਾਟਕਾਂ ਵਿੱਚ ਨਜ਼ਰ ਆਈ ਸੀ । 2015 ਵਿੱਚ ਉਹਨਾਂ ਨੇ ਅੰਗਰੇਜ਼ ਫ਼ਿਲਮ ਨਾਲ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/BwE972AAuH-/

ਇਤ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਦਿੱਤੀਆਂ । ਲਵ ਪੰਜਾਬ, ਕਿਸਮਤ, ਕਾਲਾ ਸ਼ਾਹ ਕਾਲਾ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸੁਰਖੀ ਬਿੰਦੀ, ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਉਹਨਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ ।

https://www.instagram.com/p/BwlaNWvB-Np/

ਅਦਾ ਤੇ ਹੁਸਨ ਦੇ ਮਾਮਲੇ ਵਿੱਚ ਸੋਨਮ ਬਾਜਵਾ ਹਰ ਇੱਕ ਨੂੰ ਮਾਤ ਦਿੰਦੀ ਹੈ । ਇਸੇ ਲਈ ਉਹ ਪੰਜਾਬੀ ਦੇ ਨਾਲ ਨਾਲ ਤਾਮਿਲ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੀ ਹੈ । ਉਹਨਾਂ ਨੇ ਸਾਲ 2013  ਵਿੱਚ ਫ਼ਿਲਮ ਬੈਸਟ ਆਫ ਲੱਕ ਨਾਲ ਪੰਜਾਬੀ ਫ਼ਿਲਮਾਂ ਵਿੱਚ ਐਂਟਰੀ ਕੀਤੀ ਸੀ ।

https://www.instagram.com/p/BwKQw2rhtdd/

ਉਹ ਹਾਲ ਹੀ ਵਿੱਚ ਫ਼ਿਲਮ ਗੁੱਡੀਆਂ ਪਟੋਲੇ ਵਿੱਚ ਨਜ਼ਰ ਆਈ ਸੀ । ਹੁਣ ਉਹ ਗੁਰਨਾਮ ਭੁੱਲਰ ਦੇ ਨਾਲ ਇੱਕ ਹੋਰ ਫ਼ਿਲਮ ਕਬੂਤਰ ਵਿੱਚ ਕੰਮ ਕਰਨ ਵਾਲੀ ਹੈ ।

https://www.instagram.com/p/BwMqcVohAeJ/

ਮੈਂਡੀ ਤੱਖਰ ਦੀ ਗੱਲ ਕੀਤੀ ਜਾਵੇ ਤਾਂ ਬਰਤਾਨੀਆਂ ਵਿੱਚ ਜਨਮੀ ਮੈਂਡੀ ਤੱਖਰ ਦੀ ਪਹਿਲੀ ਫ਼ਿਲਮ ਹੀ ਸੁਪਰ ਹਿੱਟ ਰਹੀ ਸੀ । ਉਹਨਾਂ ਨੇ ਬੱਬੂ ਮਾਨ ਦੀ ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਤਮ ਰੱਖਿਆ ਸੀ । ਤੇ ਹੁਣ ਉਹ ਛੇਤੀ ਹੀ ਫ਼ਿਲਮ ਲੁੱਕਣ ਮੀਚੀ ਵਿੱਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ਦਾ ਟਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ।

https://www.instagram.com/p/BvUIL2dhlbl/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network