ਟੌਪ ਦੀ ਫੈਸ਼ਨ ਡਿਜ਼ਾਈਨਰ ਦੀ ਹੋਈ ਮੌਤ, ਬਾਥਰੂਮ ‘ਚੋਂ ਮਿਲੀ ਲਾਸ਼

written by Lajwinder kaur | June 12, 2022

ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫੈਸ਼ਨ ਡਿਜ਼ਾਈਨਰ Prathyusha Garimella ਸ਼ਨੀਵਾਰ ਨੂੰ ਤੇਲੰਗਾਨਾ ਦੇ ਹੈਦਰਾਬਾਦ ਸਥਿਤ ਉਸ ਦੇ ਬੰਜਾਰਾ ਹਿਲਸ ਸਥਿਤ ਘਰ 'ਚ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਈ ਗਈ।

ਹੋਰ ਪੜ੍ਹੋ : ਸਲੀਮ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਤੋਂ ਬਾਅਦ ਸਲਮਾਨ ਖ਼ਾਨ ਨੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ 2018 ਤੋਂ...'

image source Facebook

ਗਰਿਮੇਲਾ ਨਾਮਕ ਲੇਬਲ ਦੀ ਸੰਸਥਾਪਕ ਪ੍ਰਤਿਊਸ਼ਾ, ਬੰਜਾਰਾ ਹਿਲਸ ਵਿੱਚ ਇੱਕ ਫੈਸ਼ਨ ਸਟੂਡੀਓ ਚਲਾਉਂਦੀ ਸੀ ਅਤੇ ਟਾਲੀਵੁੱਡ, ਬਾਲੀਵੁੱਡ ਅਤੇ ਹੋਰ ਖੇਤਰਾਂ ਦੇ ਲੋਕਾਂ ਲਈ ਕੱਪੜੇ ਡਿਜ਼ਾਈਨ ਕਰਦੀ ਸੀ। ਬੰਜਾਰਾ ਹਿੱਲਜ਼ ਦੇ ਸਰਕਲ ਇੰਸਪੈਕਟਰ ਨੇ ਦੱਸਿਆ ਕਿ ਉਹ ਬਾਥਰੂਮ ਚ ਮ੍ਰਿਤਕ ਪਈ ਗਈ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਭੇਜ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ ਇਸ ਗੱਲ ਦਾ ਖ਼ਦਸ਼ਾ ਹੈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ ।

Prathyusha image source Facebook

ਪੁਲਿਸ ਨੇ ਉਸ ਦੇ ਬੈੱਡਰੂਮ ਤੋਂ ਕਾਰਬਨ ਮੋਨੋਆਕਸਾਈਡ ਸਿਲੰਡਰ ਬਰਾਮਦ ਕੀਤਾ ਹੈ। ਇਸ ਪੂਰੇ ਮਾਮਲੇ 'ਚ ਬੰਜਾਰਾ ਹਿਲਸ 'ਚ ਸ਼ੱਕੀ ਮੌਤ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਅਗਲੇਰੀ ਜਾਂਚ ਕੀਤੀ ਜਾਵੇਗੀ। ਧਿਆਨ ਯੋਗ ਹੈ ਕਿ ਪਿਛਲੇ ਸਾਲ, ਪ੍ਰਤਿਊਸ਼ਾ ਨੇ ਫੈਮਿਨਾ ਨੂੰ ਦੱਸਿਆ ਸੀ ਕਿ ਆਪਣਾ ਫੈਸ਼ਨ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਉਸਨੇ ਮਾਸਟਰ ਦੀ ਪੜ੍ਹਾਈ ਯੂਕੇ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਦੇ ਕਾਰੋਬਾਰ - LED ਨਿਰਮਾਣ ਕੰਪਨੀ ਨਾਲ ਜੁੜ ਗਈ ਸੀ।

ਹਾਲਾਂਕਿ, ਪ੍ਰਤਿਊਸ਼ਾ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਕੰਮ ਨਹੀਂ ਕਰਨਾ ਚਾਹੁੰਦੀ। ਉਸਦੀ ਦਿਲਚਸਪੀ ਕਿਤੇ ਹੋਰ ਹੈ। ਦੱਸ ਦੇਈਏ ਕਿ ਸ਼ੱਕੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਫੈਸ਼ਨ ਡਿਜ਼ਾਈਨਰ ਨੇ ਕੋਈ ਜ਼ਹਿਰੀਲਾ ਕੈਮੀਕਲ ਨਿਗਲ ਕੇ ਖੁਦਕੁਸ਼ੀ ਕੀਤੀ ਹੈ।

ਹੋਰ ਪੜ੍ਹੋ :ਮਾਪਿਆਂ ਵੱਲੋਂ ਬੱਚਿਆਂ ਦੀ ਕਾਮਯਾਬੀ ਲਈ ਕੀਤੀਆਂ ਕੁਰਬਾਨੀਆਂ ਨੂੰ ਲੈ ਕੇ ਭਾਵੁਕ ਹੋਈ ਗਾਇਕਾ ਸੁਨੰਦਾ ਸ਼ਰਮਾ, ਕਿਹਾ- ਮਾਪਿਆਂ ਦਾ ਖਿਆਲ ਰੱਖੋ ਤੇ ਪਿਆਰ ਕਰੋ

You may also like