ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ

Written by  Aaseen Khan   |  December 26th 2018 06:07 PM  |  Updated: December 26th 2018 06:51 PM

ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ

ਸਾਲ 2018 ਆਪਣੇ ਆਖ਼ਿਰੀ ਪੜਾਵਾਂ 'ਚ ਪਹੁੰਚ ਚੁੱਕਿਆ ਹੈ। ਪਿੱਛਲੇ ਕੁਝ ਸਾਲਾਂ ਤੋਂ ਸ਼ੋਸ਼ਲ ਮੀਡੀਆ ਸਾਡੇ ਸਿਤਾਰਿਆਂ ਲਈ ਆਪਣੇ ਸਰੋਤਿਆਂ ਨਾਲ ਗੱਲ ਬਾਤ ਕਰਨ ਅਤੇ ਉਹਨਾਂ ਨੂੰ ਮਿਲਣ ਦਾ ਸਭ ਤੋਂ ਵੱਡਾ ਪਲੇਟਫਾਰਮ ਬਣ ਚੁੱਕਿਆ ਹੈ। ਪੰਜਾਬੀ ਗਾਇਕ ਹੋਣ ਜਾਂ ਕਲਾਕਾਰ ਹਰ ਕੋਈ ਅੱਜ ਸ਼ੋਸ਼ਲ ਮੀਡੀਆ 'ਤੇ ਪੂਰੀ ਤਰਾਂ ਐਕਟਿਵ ਰਹਿੰਦਾ ਹੈ। ਅੱਜ ਪੰਜਾਬੀ ਇੰਡਸਟਰੀ ਦੇ ਉਹਨਾਂ ਕੁਝ ਚੁਣੀਦਾ ਸਿਤਾਰਿਆਂ ਦੇ ਇੰਸਟਾਗ੍ਰਾਮ ਫਾਲੋਅਰ ਲਿਸਟ ਨਾਲ ਰੁ ਬੁ ਰੁ ਕਰਵਾਉਣ ਜਾ ਰਹੇ ਹਾਂ ਜਿੰਨ੍ਹਾਂ ਨੇ ਇਸ ਸਾਲ ਆਪਣੇ ਫੈਨ ਬੇਸ 'ਚ ਕਾਫੀ ਜ਼ਿਆਦਾ ਵਾਧਾ ਕੀਤਾ ਹੈ।

Top Punjabi stars on Instagram followers list ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ

ਸਭ ਤੋਂ ਵੱਧ ਫਾਲੋਅਰ ਨਾਲ ਪੰਜਾਬੀ ਇੰਡਸਟਰੀ 'ਚ ਬਾਜ਼ੀ ਮਾਰੀ ਹੈ ਬਾਲੀਵੁੱਡ 'ਚ ਪੰਜਾਬੀਆਂ ਦੇ ਮਾਣ ਗੁਰੂ ਰੰਧਾਵਾ ਨੇ ਜਿੰਨ੍ਹਾਂ ਨੇ ਇਸ ਸਾਲ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੁੱਲ 72 ਲੱਖ ਤੋਂ ਵੀ ਵੱਧ ਫੈਨਜ਼ ਹਾਸਿਲ ਕਰ ਲਏ ਹਨ।

Top Punjabi stars on Instagram followers list ਜਾਣੋ 2018 'ਚ ਕਿਸ ਪੰਜਾਬੀ ਮੇਲ ਸਟਾਰ ਨੇ ਮਾਰੀ ਇੰਸਟਾਗ੍ਰਾਮ 'ਤੇ ਬਾਜ਼ੀ

ਇਸ ਤੋਂ ਬਾਅਦ ਨਾਮ ਆਉਂਦਾ ਹੈ ਦਿਲਜੀਤ ਦੋਸਾਂਝ ਦਾ ਜਿੰਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਿਆ। ਇੰਸਟਾਗ੍ਰਾਮ 'ਤੇ ਵੀ ਉਹ ਆਪਣੇ ਫੈਨਜ਼ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ ਹਨ ਤੇ ਕੁੱਲ 58 ਲੱਖ ਫੈਨਜ਼ ਹਾਸਿਲ ਕਰ ਲਏ ਹਨ। ਅਜਿਹੇ ਬਹੁਤ ਸਾਰੇ ਨਾਮ ਹਨ ਜਿਨ੍ਹਾਂ ਇਸ 2018 ਦੇ ਸਾਲ 'ਚ ਆਪਣੇ ਚਾਹੁਣ ਵਾਲਿਆਂ ਦੀ ਲਿਸਟ 'ਚ ਇਜ਼ਾਫਾ ਕੀਤਾ ਹੈ ਜਿੰਨ੍ਹਾਂ ਦੇ ਲਿਸਟ ਹੇਠ ਲਿਖੇ ਅਨੁਸਾਰ ਹੈ।

ਆਰਟਿਸਟ ਇੰਸਟਾਗ੍ਰਾਮ ਫਾਲੋਅਰਜ਼ 
ਬੱਬੂ ਮਾਨ150K
ਜਿੰਮੀ ਸ਼ੇਰਗਿੱਲ388k
ਰੌਸ਼ਨ ਪ੍ਰਿੰਸ628k
ਗੁਰਦਾਸ ਮਾਨ 876K
ਜੈਜ਼ੀ ਬੀ1 Milion
ਅਮਰਿੰਦਰ ਗਿੱਲ1.1 m
ਬਿੰਨੂ ਢਿੱਲੋਂ 1.5   m
ਕੁਲਵਿੰਦਰ ਬਿੱਲਾ1.6 m
ਅੰਮ੍ਰਿਤ ਮਾਨ 1.8 m
ਨਿੰਜਾ1.8m
ਯੋ ਯੋ ਹਨੀ ਸਿੰਘ1.8 m
ਸ਼ੈਰੀ ਮਾਨ2.2 m
ਰਣਜੀਤ ਬਾਵਾ2.4 m
ਗੈਰੀ ਸੰਧੂ2.4 m
ਐਮੀ ਵਿਰਕ2.5 m
ਗਿੱਪੀ ਗਰੇਵਾਲ2.7 m
ਪਰਮਿਸ਼ ਵਰਮਾ2.8 m
ਜੱਸੀ ਗਿੱਲ4.4 m


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network