ਇਹ ਹਨ ਪੰਜਾਬ ਦੇ ਤਿੰਨ ਮੁੰਡੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਬਣਾਇਆ ਰਾਤੋ-ਰਾਤ ਸਟਾਰ, ਤੁਹਾਡੀ ਨਜ਼ਰ 'ਚ ਕੌਣ ਹੈ ਅਸਲ ਕਲਾਕਾਰ 

written by Rupinder Kaler | May 07, 2019

ਸੋਸ਼ਲ ਮੀਡੀਆ ਅਜਿਹੀ ਚੀਜ਼ ਹੈ ਜਿਹੜੀ ਕਿਸੇ ਨੂੰ ਵੀ ਰਾਤੋ ਰਾਤ ਸਟਾਰ ਬਣਾ ਦੇਵੇ ਇਸੇ ਆਰਟੀਕਲ ਵਿੱਚ ਤੁਹਾਨੂੰ ਪੰਜਾਬ ਦੇ ਉਹਨਾਂ ਤਿੰਨ ਮੁੰਡਿਆਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੀਆਂ ਵੀਡਿਓ ਸੋਸ਼ਲ ਮੀਡੀਆ ਤੇ ਏਨੀਆਂ ਕੁ ਵਾਇਰਲ ਹੋਈਆਂ ਕਿ ਉਹ ਸਟਾਰ ਬਣ ਗਏ । ਸਭ ਤੋਂ ਪਹਿਲਾਂ ਇਸ ਲੜੀ ਵਿੱਚ ਹਰਮਨ ਚੀਮਾ ਆਉਂਦਾ ਹੈ । ਹਰਮਨ ਚੀਮਾ ਉਰਫ ਵਿੱਕੀ ਜਿਸ ਨੇ ਸੋਸ਼ਲ ਮੀਡੀਆ 'ਤੇ ਓਨੀਂ ਹੀ ਪ੍ਰਸਿੱਧੀ ਹਾਸਲ ਕੀਤੀ ਹੈ ਜਿੰਨੀ ਕਿਸੇ ਮਸ਼ਹੂਰ ਗਾਇਕ ਦੀ ਹੁੰਦੀ ਹੈ । https://www.youtube.com/watch?v=4RwTvs4i--M ਹਰਮਨ ਚੀਮੇ ਦੇ ਹੁਣ ਕੁਝ ਗਾਣੇ ਆ ਗਏ ਹਨ ਤੇ ਕੁਝ ਲੋਕ ਉਸ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕਰ ਰਹੇ ਹਨ । ਹਰਮਨ ਚੀਮੇ ਦੀ ਸੋਸ਼ਲ ਮੀਡਿਆ ਤੇ ਏਨੀਂ ਚੜਾਈ ਹੈ ਕਿ ਉਸ ਦੀ ਇੱਕਲੀ ਇੱਕਲੀ ਵੀਡਿਓ ਦੇ ਲੱਖਾਂ ਵੀਵਰਜ਼ ਹਨ । ਉਸ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਹੈ ਕਿ ਹਰ ਕੋਈ ਚੀਮੇ ਦੇ ਬਾਰੇ ਜਾਣਨਾ ਚਾਹੁੰਦਾ ਹੈ ।ਚੀਮਾ ਪਟਿਆਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ ਹੈ । https://www.youtube.com/watch?v=2btBeRpYttk ਹਰਮਨ ਚੀਮੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਭਰਾ ਭੈਣ ਹਨ । ਚੀਮਾ ਦੇ ਪਿਤਾ ਜੀ ਟਰੱਕ ਡਰਾਇਵਰ ਹਨ ਤੇ ਉਸ ਦਾ ਭਰਾ ਪੜ੍ਹ ਰਿਹਾ ਹੈ। ਹਰਮਨ ਚੀਮਾ ਸ਼ੁਰੂ ਦੇ ਦਿਨਾਂ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਗਾਉਂਣ ਦਾ ਸ਼ੌਂਕ ਉਸ ਨੂੰ ਪ੍ਰਸਿੱਧੀ ਦਿਵਾਉਂਦਾ ਗਿਆ । ਸੋ ਹਰਮਨ ਚੀਮੇ ਨੂੰ ਸੋਸ਼ਲ ਮੀਡਿਆ ਦਾ ਕਿੰਗ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ । [embed]https://www.youtube.com/watch?v=0myQ0bShgMk[/embed] ਹਰਮਨ ਚੀਮੇ ਤੋਂ ਬਾਅਦ ਦਰਸ਼ਨ ਲੱਖੇਵਾਲਾ ਦਾ ਨਾਂ ਆਉਂਦਾ ਹੈ । ਦਰਸ਼ਨ ਲੱਖੇਵਾਲਾ ਨੂੰ ਉਸ ਦੀ ਇੱਕ ਵੀਡਿਓ ਨੇ ਹੀ ਪ੍ਰਸਿੱਧੀ ਦਿਵਾ ਦਿੱਤੀ ਸੀ । ਦਰਸ਼ਨ ਲੱਖੇਵਾਲ ਨੇ ਆਪਣੇ ਇੱਕ ਗਾਣੇ ਦੀ ਵੀਡਿਓ ਬਣਾਕੇ ਸੋਸ਼ਲ ਮੀਡੀਆ ਤੇ ਪਾਈ ਸੀ ਇਹ ਵੀਡਿਓ ਏਨੀਂ ਕੁ ਮਕਬੂਲ ਹੋਈ ਸੀ ਕਿ ਹਰ ਇੱਕ ਦੇ ਮੋਬਾਇਲ ਫੋਨ ਵਿੱਚ ਇਹ ਵੀਡਿਓ ਪਹੁੰਚ ਗਈ ਸੀ । https://www.youtube.com/watch?v=whA4FK1uXXQ ਇਹ ਵੀਡਿਓ ਜਦੋਂ ਗਾਇਕ ਬੱਬੂ ਮਾਨ ਕੋਲ ਪਹੁੰਚੀ ਤਾਂ ਉਹ ਇਸ ਵੀਡਿਓ ਨੂੰ ਦੇਖਕੇ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਦਰਸ਼ਨ ਲੱਖੇਵਾਲਾ ਦਾ ਬੈਲੇਂਸ ਟਾਈਟਲ ਹੇਠ ਇੱਕ ਗਾਣਾ ਕੱਢਿਆ ਜਿਹੜਾ ਕਿ ਬਹੁਤ ਹੀ ਮਕਬੂਲ ਹੋਇਆ । ਬੱਬੂ ਮਾਨ ਦੀ ਬਦੌਲਤ ਦਰਸ਼ਨ ਅੱਜ ਇੱਕ ਚੰਗਾ ਗਾਇਕ ਹੈ । [embed]https://www.youtube.com/watch?v=95BwtGQ-rgA[/embed] ਤੀਜੇ ਨੰਬਰ ਦੀ ਗੱਲ ਕੀਤੀ ਜਾਤਵੇ ਤਾਂ ਇਸ ਨੰਬਰ ਤੇ ਧਮਕਬੇਸ ਵਾਲਾ ਮੁੱਖ ਮੰਤਰੀ ਆਉਂਦਾ ਹੈ । ਤਰਨਤਾਰਨ ਦਾ ਰਹਿਣ ਵਾਲੇ ਇਹ ਮੁੰਡਾ ਧਾਰਮਿਕ ਕਵਿਤਾਵਾਂ ਸੁਣਾਉਂਦਾ ਸੀ ਤੇ ਉਸ ਦੇ ਸਾਥੀ ਉਸ ਦੀਆਂ ਵੀਡਿਓ ਬਣਾਕੇ ਸੋਸ਼ਲ ਮੀਡਿਆ ਤੇ ਵਾਇਰਲ ਕਰਦੇ ਸਨ । ਲੋਕ ਇਹਨਾਂ ਵੀਡਿਓ ਨੂੰ ਏਨਾ ਕੁ ਪਸੰਦ ਕਰਦੇ ਹਨ ਕਿ ਹਰ ਪਾਸੇ ਧਮਕਬੇਸ ਵਾਲਾ ਮੁੱਖ ਮੰਤਰੀ, ਮੁੱਖ ਮੰਤਰੀ ਹੋ ਗਈ । [embed]https://www.youtube.com/watch?v=DSyxLLATrAM[/embed] ਕਈ ਲੋਕਾਂ ਨੇ ਤਾਂ ਇਸੇ ਨਾਂ ਹੇਠ ਕਈ ਫੇਸਬੁੱਕ ਪੇਜ ਵੀ ਬਣਾਏ ਕਿਉਂਕ ਧਮਕਬੇਸ ਵਾਲਾ ਮੁੱਖ ਮੰਤਰੀ ਪੂਰੇ ਟਂ੍ਰੈਡ ਵਿੱਚ ਸੀ । ਇਸ ਤੋਂ ਬਾਅਦ ਧਮਕਬੇਸ ਵਾਲਾ ਮੁੱਖ ਮੰਤਰੀ ਦੇ ਵੀ ਕਈ ਗਾਣੇ ਆਏ ਜਿਹੜੇ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਹਨ ।ਧਮਕਬੇਸ ਵਾਲਾ ਮੁੱਖ ਮੰਤਰੀ ਗਾਣਿਆ ਵਿੱਚ ਰੈਪ ਕਰਨ ਦੇ ਨਾਲ ਨਾਲ ਪੜ੍ਹ ਵੀ ਰਿਹਾ ਹੈ ।

0 Comments
0

You may also like