Advertisment

ਇਨ੍ਹਾਂ ਦੱਸ ਗੀਤਾਂ ਨੇ ਇਸ ਸਾਲ ਪਾਈਆਂ ਧੁੱਮਾਂ, ਬਣਾਏ ਕਈ ਰਿਕਾਰਡ

author-image
By Gourav Kochhar
New Update
ਇਨ੍ਹਾਂ ਦੱਸ ਗੀਤਾਂ ਨੇ ਇਸ ਸਾਲ ਪਾਈਆਂ ਧੁੱਮਾਂ, ਬਣਾਏ ਕਈ ਰਿਕਾਰਡ
Advertisment
Top 10 Punjabi Songs 2017: ਸਾਲ 2017 ‘ਚ ਛਾਏ ਰਹੇ ਇਹ ਪੰਜਾਬੀ ਗੀਤ, ਦੇਖੋ ਸੂਚੀ: ਇਹ ਸਾਲ ਦਾ ਆਖਰੀ ਮਹੀਨਾ ਖਤਮ ਹੋਣ ‘ਚ ਵੀ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਕਈ ਮਿੱਠੀਆਂ ਪੁਰਾਣੀਆਂ ਯਾਦਾਂ ਦੇ ਨਾਲ ਇਸ ਸਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਕਈ ਬਾਕਮਾਲ ਗੀਤ ਮਿਲੇ ਅਤੇ ਕੁਝ ਗੀਤ ਲੋਕਾਂ ਦੇ ਦਿਲਾਂ ਚ ਛਾਉਣ ‘ਚ ਨਾਕਮਯਾਬ ਰਹੇ। ਅੱਜਕਲ ਗੀਤਾਂ ਦੀ ਪ੍ਰਸਿੱਧੀ ਦਾ ਹਿਸਾਬ ਯੂਟਿਊਬ ‘ਤੇ ਮਿਲੇ ਵਿਊਜ਼ ਤੋਂ ਲਗਾਇਆ ਜਾਂਦਾ ਹੈ। ਆਓ, ਜਾਣਦੇ ਹਾਂ ਕਿ ਯੂਟਿਊਬ ਦੇ ਹਿਸਾਬ ਨਾਲ ਇਸ ਸਾਲ ਦੇ ਉਹ ਕਿਹੜੇ ਗੀਤ ਬਿਹਤਰੀਨ ਗੀਤਾਂ ਦੀ ਸੂਚੀ ‘ਚ ਸਭ ਤੋਂ ਉਪਰ ਰਹੇ, ਜਿਹਨਾਂ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ।
Advertisment
1. ਹਾਈ ਰੇਟਿਡ ਗੱਬਰੂ (ਗੁਰੂ ਰੰਧਾਵਾ): High Rated Gabru ਇਹ ਗੀਤ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਗਾਇਆ ਗਿਆ ਅਤੇ ਇਸਦੇ ਯੂਟਿਊਬ ਵਿਊਜ਼ 216 ਮਿਲੀਅਨ ਤੋਂ ਵੀ ਵੱਧ ਹੈ। ਇਹ ਗੀਤ 3 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ।
Advertisment
2. ਬੈਕਬੋਨ (ਹਾਰਡੀ ਸੰਧੂ): ਬੈਕਬੋਨ (Backbone) ਗੀਤ ਜੋ ਕਿ ਹਾਰਡੀ ਸੰਧੂ ਵੱਲੋਂ ਗਾਇਆ ਗਿਆ ਹੈ ਅਤੇ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਆਉਂਦਾ ਹੈ। ਇਸ ਗੀਤ ਦੇ ਯੂਟਿਊਬ ‘ਤੇ 183 ਮਿਲੀਅਨ ਤੋਂ ਵੱਧ ਵਿਊਜ਼ ਹਨ। ਇਹ ਗੀਤ 5 ਜਨਵਰੀ 2017 ਨੂੰ ਰਿਲੀਜ਼ ਹੋਇਆ ਸੀ।
Advertisment
3. ਨਾ ਜਾ (ਪੈਵ ਧਾਰੀਆ): ਨਾ ਜਾ (Na Ja), ਪੈਵ ਧਾਰੀਆ ਵੱਲੋਂ ਗਾਇਆ ਗੀਤ ਜੋ ਕਿ 20 ਫਰਵਰੀ 2017 ਨੂੰ ਰਿਲੀਜ਼ ਹੋਇਆ ਸੀ, ਨੂੰ ਯੂਟਿਊਬ ‘ਤੇ 132 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਹਨਾਂ ਵਿਊਜ਼ ਨਾਲ ਇਹ ਗੀਤ ਸੂਚੀ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।
Advertisment
4. ਬਦਨਾਮ (ਮਨਕੀਰਤ ਔਲਖ): ਬਦਨਾਮ (Badnam), ਮਨਕੀਰਤ ਔਲਖ ਵੱਲੋਂ ਗਾਇਆ ਗਿਆ ਇਹ ਗੀਤ ਉਸ ਵੱਲੋਂ ਗਾਏ ਗਏ ਹੋਰਾਂ ਗੀਤਾਂ ਦੇ ਮੁਕਾਬਲੇ ਕਾਫੀ ਵਧੀਆ ਰਿਹਾ।20 ਸਤੰਬਰ 2017 ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤਕ 97 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 20 ਸਤੰਬਰ 2017 ਨੂੰ ਰਿਲੀਜ਼ ਹੋਇਆ ਸੀ।
Advertisment
5. ਦੂਰੀਆਂ (ਗੁਰੀ): ਦੂਰੀਆਂ (Dooriyan), ਜਿਸਨੂੰ ਕਿ ਗੁਰੀ ਨੇ ਆਪਣੀ ਆਵਾਜ਼ ਦਿੱਤੀ ਹੈ, ਇਸ ਸੂਚੀ ‘ਚ ਪੰਜਵੇਂ ਨੰਬਰ ‘ਤੇ ਰਿਹਾ ਹੈ।88 ਮਿਲੀਅਨ ਤੋਂ ਵੱਧ ਵਿਊਜ਼ ਲੈ ਕੇ ਇਹ ਗੀਤ ਟਾਪ ਫਾਈਵ ਸੂਚੀ ‘ਚ ਸਥਾਨ ਬਣਾਉਣ ‘ਚ ਕਾਮਯਾਬ ਰਿਹਾ ਹੈ। ਇਹ ਗੀਤ 26 ਜੂਨ 2017 ਨੂੰ ਰਿਲੀਜ਼ ਹੋਇਆ ਸੀ।
Advertisment
6. ਯਾਰ ਬੇਲੀ (ਗੁਰੀ): ਨੰਬਰ 6 'ਤੇ ਵੀ ਗੁਰੀ ਦਾ ਗੀਤ 'ਯਾਰ ਬੇਲੀ (Yaar Beli)' ਹੈ। ਗੀਤ ਨੂੰ ਯੂਟਿਊਬ 'ਤੇ 76 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 26 ਜਨਵਰੀ 2017 ਨੂੰ ਰਿਲੀਜ਼ ਹੋਇਆ ਸੀ।
Advertisment
7. ਗੈਂਗਲੈਂਡ (ਮਨਕੀਰਤ ਔਲਖ) ਮਨਕੀਰਤ ਔਲਖ ਦਾ 'ਗੈਂਗਲੈਂਡ (Gangland)' ਗੀਤ ਇਸ ਲਿਸਟ 'ਚ 7ਵੇਂ ਨੰਬਰ 'ਤੇ ਹੈ। ਗੀਤ ਨੂੰ ਹੁਣ ਤਕ ਯੂਟਿਊਬ 'ਤੇ 68 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ 23 ਮਈ 2017 ਨੂੰ ਰਿਲੀਜ਼ ਹੋਇਆ ਸੀ। 8. ਨਖਰੇ (ਜੱਸੀ ਗਿੱਲ): ਜੱਸੀ ਗਿੱਲ ਦਾ ਗੀਤ 'ਨਖਰੇ (Nakhre)' ਇਸ ਲਿਸਟ 'ਚ 8ਵੇਂ ਨੰਬਰ 'ਤੇ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 68 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 23 ਮਾਰਚ 2017 ਨੂੰ ਰਿਲੀਜ਼ ਹੋਇਆ ਸੀ। 9. ਕਿਸਮਤ (ਐਮੀ ਵਿਰਕ): ਐਮੀ ਵਿਰਕ ਦਾ ਗੀਤ 'ਕਿਸਮਤ (Qismat)' ਇਸ ਲਿਸਟ 'ਚ 9ਵੇਂ ਨੰਬਰ 'ਤੇ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 65 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 17 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ। 10. ਹੋਸਟਲ (ਸ਼ੈਰੀ ਮਾਨ): ਸ਼ੈਰੀ ਮਾਨ ਦਾ ਗੀਤ 'ਹੋਸਟਲ (Hostel)' ਇਸ ਲਿਸਟ 'ਚ 10ਵੇਂ ਨੰਬਰ 'ਤੇ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 60 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 30 ਮਈ 2017 ਨੂੰ ਰਿਲੀਜ਼ ਹੋਇਆ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment