ਜੱਸ ਮਾਣਕ ਨੇ ਮਾਰੀਆਂ ਬਿਗਾਨੇ ਸ਼ਹਿਰ ਵਿੱਚ ਬੜ੍ਹਕਾਂ, ਲੋਕ ਹੋਏ ਇਕੱਠੇ, ਦੇਖੋ ਵੀਡਿਓ 

Written by  Rupinder Kaler   |  December 05th 2018 11:59 AM  |  Updated: December 05th 2018 11:59 AM

ਜੱਸ ਮਾਣਕ ਨੇ ਮਾਰੀਆਂ ਬਿਗਾਨੇ ਸ਼ਹਿਰ ਵਿੱਚ ਬੜ੍ਹਕਾਂ, ਲੋਕ ਹੋਏ ਇਕੱਠੇ, ਦੇਖੋ ਵੀਡਿਓ 

ਪੰਜਾਬੀ ਗਾਇਕ ਜੱਸ ਮਾਣਕ ਦੇ ਗਾਣੇ 'ਟਰਾਂਟੋ' ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ । ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਕੁਝ ਘੰਟੇ ਪਹਿਲਾ ਰਿਲੀਜ਼ ਹੋਏ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਵਿੱਚ ਜੱਸ ਮਾਣਕ ਦਾ ਸਾਥ ਪ੍ਰਿਯਾ ਨੇ ਦਿੱਤਾ ਹੈ । ਇਸ ਗਾਣੇ ਦੀ ਕੰਪੋਜਿੰਗ ਜੱਸ ਮਾਣਕ ਅਤੇ ਮਿਊਜ਼ਿਕ ਦੀਪ ਜੰਡੂ ਨੇ ਤਿਆਰ ਕੀਤਾ ਹੈ ।

ਹੋਰ ਵੇਖੋ :ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ

https://www.instagram.com/p/Bq_hOOAnFLN/

ਗਾਣੇ ਦਾ ਨਿਰਦੇਸ਼ਨ ਗੱਬਰ ਸੰਗਰੂਰ ਨੇ ਕੀਤਾ ਹੈ । ਗਾਣੇ ਦੇ ਬੋਲ ਵੀ ਜੱਸ ਮਾਣਕ ਨੇ ਹੀ ਲਿਖੇ ਹਨ । ਇਸ ਗਾਣੇ ਵਿੱਚ ਪੰਜਾਬਣ ਮੁਟਿਆਰ ਦੀ ਗੱਲ ਹੋ ਰਹੀ ਹੈ ।ਪ੍ਰਿਯਾ ਪੰਜਾਬੀ ਮੁਟਿਆਰ ਦੀ ਟੌਹਰ ਦੀ ਗੱਲ ਕਰਦੀ ਹੈ ਤੇ ਜਸ ਮਾਣਕ ਵੀ ਪੰਜਾਬ ਮੁੰਡੇ ਦੀ ਟੌਹਰ ਦੀ ਗੱਲ ਕਰਦੇ ਹਨ ।

ਹੋਰ ਵੇਖੋ :ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ

https://www.youtube.com/watch?v=7N-D4hDscEw

ਪ੍ਰਿਯਾ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦਿੰਦੇ ਹਨ । ਗਾਣੇ ਦੀ ਵੀਡਿਓ ਦਾ ਫਿਲਮਾਂਕਣ ਵੀ ਵਧੀਆ ਹੋਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸ ਮਾਣਕ ਦਾ ਬੌਸ ਗਾਣਾ ਆਇਆ ਸੀ ਇਸ ਗਾਣੇ ਨੂੰ ਵੀ ਉਸ ਦੇ ਪ੍ਰਸ਼ੰਸਕਾਂ ਦਾ ਚੰਗਾ ਰਿਸਪਾਂਸ ਮਿਲਿਆ ਸੀ ।ਇਹ ਗਾਣਾ ਡੀਜੇ ਤੇ ਖੂਬ ਵਜਾਇਆ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network