'ਟੋਟਲ ਧਮਾਲ' ਨੇ ਵੱਡੇ ਪਰਦੇ 'ਤੇ ਮਚਾਈ ਧਮਾਲ, ਕਮਾਈ ਦੇ ਤੋੜੇ ਰਿਕਾਰਡ

written by Aaseen Khan | February 27, 2019

'ਟੋਟਲ ਧਮਾਲ' ਨੇ ਵੱਡੇ ਪਰਦੇ 'ਤੇ ਮਚਾਈ ਧਮਾਲ, ਕਮਾਈ ਦੇ ਤੋੜੇ ਰਿਕਾਰਡ : ਇੰਦਰ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਟੋਟਲ ਧਮਾਲ ਬਾਕਸ ਆਫਿਸ ਉੱਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਇਹ ਸਿਰਫ ਪੰਜ ਦਿਨ 'ਚ ਹੀ ਧਮਾਲ ਫਰੈਂਚਾਇਜ਼ੀ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਕਾਮੇਡੀ ਨਾਲ ਭਰਪੂਰ ਫਿਲਮ ਨੇ ਭਾਰਤੀ ਬਾਜ਼ਾਰ ਵਿੱਚ 5 ਦਿਨ 'ਚ 81 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ ਪਾਰ ਕਰ ਚੁੱਕੀ ਹੈ। ਟੋਟਲ ਧਮਾਲ ਹਫਤੇ ਦੇ ਵਿਚਕਾਰਲੇ ਦਿਨਾਂ 'ਚ ਵੀ ਚੰਗੀ ਕਮਾਈ ਕਰ ਰਹੀ ਹੈ। ਸਾਲ ਦੀ ਪਹਿਲੀ ਬਾਲੀਵੁੱਡ ਕਾਮੇਡੀ ਫਿਲਮ ਹੋਣ ਦੇ ਤੌਰ 'ਤੇ ਟੋਟਲ ਧਮਾਲ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।

Last day of Voice of Punjab Season 9 Voting! Have you voted yet? Click here, if Not.

ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇ ਆਂਕੜੇ ਜਾਰੀ ਕੀਤੇ ਹਨ। ਸਿੰਗਲ ਸਕਰੀਨ 'ਚ ਮੂਵੀ ਦਰਸ਼ਕਾਂ ਦੀ ਫੇਵਰਿਟ ਬਣੀ ਹੋਈ ਹੈ। ਟੋਟਲ ਧਮਾਲ ਨੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ 16.50 ਕਰੋੜ, ਸ਼ਨੀਵਾਰ ਨੂੰ 20.40 ਕਰੋੜ, ਐਤਵਾਰ ਨੂੰ 25.50 ਕਰੋੜ, ਸੋਮਵਾਰ ਨੂੰ 9.85 ਕਰੋੜ ਅਤੇ ਮੰਗਲਵਾਰ ਨੂੰ 8.75 ਕਰੋੜ ਦੀ ਕਮਾਈ ਦੇ ਨਾਲ 81 ਕਰੋੜ ਦਾ ਰੁਪਏ ਕਮਾ ਕੇ ਰਿਕਾਰਡ ਤੋੜ ਕਮਾਈ ਕਰ ਲਈ ਹੈ।

ਹੋਰ ਵੇਖੋ : 'ਕਾਲਾ ਸ਼ਾਹ ਕਾਲਾ' ਨੇ ਸਿਨੇਮਾ 'ਤੇ ਤੋੜੇ ਕਮਾਈ ਦੇ ਰਿਕਾਰਡ, ਪਹਿਲੇ ਹਫਤੇ 'ਚ ਕੀਤੀ ਤਾਬੜਤੋੜ ਕਮਾਈ

ਦੱਸ ਦਈਏ ਟੋਟਲ ਧਮਾਲ ਨੇ ਪਹਿਲੇ 3 ਦਿਨ 'ਚ 50 ਕਰੋੜ ਅਤੇ 5 ਦਿਨ 'ਚ 75 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਪਹਿਲੇ ਹਫਤੇ 'ਚ ਫਿਲਮ ਦੀ ਕਮਾਈ 92 ਕਰੋੜ ਦੇ ਅੰਕੜਿਆਂ ਨੂੰ ਪਾਰ ਕਰ ਲਵੇਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਫਿਲਮ ਦੂਸਰੇ ਹਫਤੇ 'ਚ 100 ਕਰੋੜ ਕਲੱਬ 'ਚ ਸ਼ਾਮਿਲ ਹੋ ਜਾਵੇਗੀ। ਦੱਸ ਦਈਏ ਮਲਟੀ ਸਟਾਰਰ ਟੋਟਲ ਧਮਾਲ ਫਿਲਮ ਧਮਾਲ ਫ੍ਰੈਂਚਾਇਜ਼ੀ ਦੀ ਤੀਸਰੀ ਫਿਲਮ ਹੈ।

0 Comments
0

You may also like