ਗੁਰਲੇਜ਼ ਅਖਤਰ 'ਟਚਵੁੱਡ' ਗੀਤ ਨਾਲ ਟੱਚ ਕਰ ਰਹੇ ਸਰੋਤਿਆਂ ਦਾ ਦਿਲ

written by Shaminder | January 10, 2020

ਗੁਰਲੇਜ਼ ਅਖਤਰ ਅਤੇ ਸ਼ਰਨ ਗੋਲੀ ਦੀ ਆਵਾਜ਼ 'ਚ ਗੀਤ 'ਟੱਚਵੁਡ' ਰਿਲੀਜ਼ ਹੋ ਚੁੱਕਿਆ ਹੈ । ਆਪਣੇ ਇਸ ਨਵੇਂ ਗੀਤ ਦੇ ਨਾਲ ਇੱਕ ਵਾਰ ਮੁੜ ਤੋਂ ਗੁਰਲੇਜ਼ ਅਖਤਰ ਧੱਕ ਪਾ ਰਹੇ ਨੇ । ਇਸ ਗੀਤ ਦੇ ਬੋਲ ਖੁਦ ਸ਼ਰਨ ਗੋਲੀ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਮਿਸਟਰ ਬਿੱਲਾ ਨੇ । ਫੀਚਰਿੰਗ 'ਚ ਸ਼ਰਨ ਗੋਲੀ ਦੇ ਨਾਲ ਈਸ਼ਾ ਗੁਪਤਾ ਨਜ਼ਰ ਆ ਰਹੇ ਹਨ ।ਇਸ ਗੀਤ 'ਚ ਇੱਕ ਪ੍ਰੇਮੀ ਜੋੜੇ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਦੂਜੇ ਨੂੰ ਚਾਹੁੰਦੇ ਜ਼ਰੂਰ ਹਨ ਪਰ ਕੁੜੀ ਇਸ ਗੱਲ ਤੋਂ ਡਰਦੀ ਹੈ ਕਿ ਮੁੰਡੇ ਦੇ ਰਵੱਈਏ ਕਾਰਨ ਉਨ੍ਹਾਂ ਨੁੰ ਕਈ ਵਾਰ ਦਿੱਕਤ ਵੀ ਹੁੰਦੀ ਹੈ,ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਉਸ ਨਾਲ ਯਾਰੀ ਤੋੜਨੀ ਹੀ ਪਵੇਗੀ।
ਕਿਉਂਕਿ ਉਹ ਉਸ ਦੀ ਗੱਲ ਨਹੀਂ ਮੰਨਦਾ,ਪਰ ਮੁੰਡੇ ਦਾ ਕਹਿਣਾ ਹੈ ਕਿ ਉਸ ਕੋਲ ਹਰ ਗੱਲ ਦਾ ਤੋੜ ਹੈ ਅਤੇ ਉਸ ਨੂੰ ਯਾਰੀ ਤੋੜਨ ਦੀ ਕੋਈ ਲੋੜ ਨਹੀਂ ਹੈ ਅਤੇ ਮੁੰਡਾ ਇਸ ਗੱਲ ਨੁੰ ਸਿਰੇ ਚੜਾਉਂਦਾ ਵੀ ਹੈ ਅਤੇ ਕੁੜੀ ਦੇ ਮਾਪਿਆਂ ਨੂੰ ਮਨਾ ਕੇ ਸਰਪ੍ਰਾਈਜ਼ ਵੀ ਦਿੰਦਾ ਹੈ ।
sharan goli and gurlej akhtar song sharan goli and gurlej akhtar song
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ਼ ਅਖਤਰ ਵੱਖ-ਵੱਖ ਗਾਇਕਾਂ ਨਾਲ ਪਿਛਲੇ ਦਿਨਾਂ ਦੌਰਾਨ ਕਈ ਗੀਤ ਕੱਢ ਚੁੱਕੇ ਹਨ । ਜਿਸ 'ਚ ਹਰਮੀਤ ਔਲਖ ਨਾਲ ਲੀਵ ਇਟ,ਦਿਲਪ੍ਰੀਤ ਢਿੱਲੋਂ ਦੇ ਨਾਲ ਕਬਜ਼ਾ,ਦੁਸ਼ਮਣ ਸਣੇ ਕਈ ਗੀਤ ਸ਼ਾਮਿਲ ਹਨ ।  
 

0 Comments
0

You may also like