ਕਿਸਾਨਾਂ ਨੇ ਕੱਢਿਆ ਟ੍ਰੈਕਟਰ ਮਾਰਚ, ਅਦਾਕਾਰਾ ਸੋਨੀਆ ਮਾਨ ਵੀ ਹੋਈ ਮਾਰਚ ‘ਚ ਸ਼ਾਮਿਲ

written by Shaminder | January 07, 2021

ਕਿਸਾਨਾਂ ਦਾ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਵੱਲੋਂ ਇਸ ਮਾਮਲੇ ‘ਚ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ । ਜਿਸ ਦੇ ਚੱਲਦੇ ਕਿਸਾਨਾਂ ‘ਚ ਰੋਸ ਵੱਧਦਾ ਜਾ ਰਿਹਾ ਹੈ । farmer ਹਾਲਾਂਕਿ ਸਰਕਾਰ ਨਾਲ ਕਈ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ।ਪਰ ਹਰ ਵਾਰ ਇਹ ਗੱਲਬਾਤ ਬੇਨਤੀਜਾ ਹੀ ਰਹੀ ਹੈ । 8 ਜਨਵਰੀ ਨੂੰ ਮੁੜ ਤੋਂ ਕਿਸਾਨਾਂ ਦੇ ਨਾਲ ਸਰਕਾਰ ਦੀ ਮੀਟਿੰਗ ਹੈ । ' ਹੋਰ ਪੜ੍ਹੋ : ਅਥਲੀਟ ਗੁਰਅੰਮ੍ਰਿਤ ਨੇ ਕਿਸਾਨਾਂ ਦੇ ਧਰਨੇ ਦਾ ਕੀਤਾ ਸਮਰਥਨ
farmer ਪਰ ਇਸ ਮੀਟਿੰਗ ਤੋਂ ਪਹਿਲਾਂ ਸਰਕਾਰ ‘ਤੇ ਦਬਾਅ ਬਨਾਉਣ ਲਈ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਹੈ ।tractor march ਇਸ ਮਾਰਚ ‘ਚ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਵੀ ਸ਼ਾਮਿਲ ਹੋਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਖੁਦ ਟ੍ਰੈਕਟਰ ਚਲਾ ਕੇ ਇਸ ਮਾਰਚ ‘ਚ ਸ਼ਾਮਿਲ ਹੋਈ ਹੈ ।

 
View this post on Instagram
 

A post shared by Sonia Mann (@soniamann01)

0 Comments
0

You may also like