ਕਿਸਾਨਾਂ ਨੇ ਕੱਢਿਆ ਟ੍ਰੈਕਟਰ ਮਾਰਚ, ਅਦਾਕਾਰਾ ਸੋਨੀਆ ਮਾਨ ਵੀ ਹੋਈ ਮਾਰਚ ‘ਚ ਸ਼ਾਮਿਲ
ਕਿਸਾਨਾਂ ਦਾ ਧਰਨਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਵੱਲੋਂ ਇਸ ਮਾਮਲੇ ‘ਚ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ । ਜਿਸ ਦੇ ਚੱਲਦੇ ਕਿਸਾਨਾਂ ‘ਚ ਰੋਸ ਵੱਧਦਾ ਜਾ ਰਿਹਾ ਹੈ ।
ਹਾਲਾਂਕਿ ਸਰਕਾਰ ਨਾਲ ਕਈ ਦੌਰਾਂ ਦੀ ਗੱਲਬਾਤ ਹੋ ਚੁੱਕੀ ਹੈ ।ਪਰ ਹਰ ਵਾਰ ਇਹ ਗੱਲਬਾਤ ਬੇਨਤੀਜਾ ਹੀ ਰਹੀ ਹੈ । 8 ਜਨਵਰੀ ਨੂੰ ਮੁੜ ਤੋਂ ਕਿਸਾਨਾਂ ਦੇ ਨਾਲ ਸਰਕਾਰ ਦੀ ਮੀਟਿੰਗ ਹੈ । '
ਹੋਰ ਪੜ੍ਹੋ : ਅਥਲੀਟ ਗੁਰਅੰਮ੍ਰਿਤ ਨੇ ਕਿਸਾਨਾਂ ਦੇ ਧਰਨੇ ਦਾ ਕੀਤਾ ਸਮਰਥਨ
ਪਰ ਇਸ ਮੀਟਿੰਗ ਤੋਂ ਪਹਿਲਾਂ ਸਰਕਾਰ ‘ਤੇ ਦਬਾਅ ਬਨਾਉਣ ਲਈ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ ਹੈ ।
ਇਸ ਮਾਰਚ ‘ਚ ਪੰਜਾਬੀ ਇੰਡਸਟਰੀ ਦੀ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਵੀ ਸ਼ਾਮਿਲ ਹੋਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਖੁਦ ਟ੍ਰੈਕਟਰ ਚਲਾ ਕੇ ਇਸ ਮਾਰਚ ‘ਚ ਸ਼ਾਮਿਲ ਹੋਈ ਹੈ ।
View this post on Instagram