ਮਨੀਸ਼ ਪੌਲ ਅਤੇ ਅਨੁਪਮ ਖੇਰ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਜਾਰੀ

Written by  Gopal Jha   |  February 15th 2018 12:16 PM  |  Updated: February 15th 2018 12:16 PM

ਮਨੀਸ਼ ਪੌਲ ਅਤੇ ਅਨੁਪਮ ਖੇਰ ਦੀ ਫ਼ਿਲਮ ਦਾ ਟ੍ਰੇਲਰ ਹੋਇਆ ਜਾਰੀ

ਐਕਟਰ ਤੇ ਐਂਕਰ ਮਨੀਸ਼ ਪੌਲ ਨੂੰ ਕੌਣ ਨਹੀਂ ਜਾਣਦਾ , ਜੋ ਨਹੀਂ ਜਾਣਦਾ ਉਹ ਜਾਂ ਤੇ ਫਿਰ ਭਾਰਤੀ ਟੈਲੀਵੀਜ਼ਨ ਦੇ ਹਾਜ਼ਰੀਨ ਨਹੀਂ ਨੇ, ਜਾਂ ਤੇ ਫਿਰ ਉਹ ਟੀ.ਵੀ ਹੀ ਨਹੀਂ ਦੇਖਦੇ | ਪਰ ਜੋ ਮਨੀਸ਼ ਪੌਲ ਨੂੰ ਜਾਣਦੇ ਨੇ ਉਨ੍ਹਾਂ ਦੇ ਲਈ ਹੈ ਇਕ ਬਹੁਤ ਵੱਡੀ ਖੁਸ਼ਖਬਰੀ | ਤੇ ਇਹ ਖੁਸ਼ਖਬਰੀ ਇਹ ਹੈ ਕੀ ਆਪਣੇ ਪਸੰਦੀਦਾ ਅਦਾਕਾਰ ਤੇ ਐਂਕਰ ਨੂੰ ਉਹ ਇਕ ਹੋਰ ਫ਼ਿਲਮ ਦੇ ਵਿਚ ਅਦਾਕਾਰੀ ਕਰਦੇ ਹੋਏ ਦੇਖ ਸਕਣਗੇ | ਜੀ ਹਾਂ ਮਨੀਸ਼ ਪੌਲ ਦੀ ਇਕ ਹੋਰ ਫ਼ਿਲਮ ਜਲਦ ਹੀ ਤੁਹਾਨੂੰ ਵੱਡੇ ਪਰਦੇ ਤੇ ਦੇਖਣ ਨੂੰ ਮਿਲੇਗੀ | ਉਸ ਫ਼ਿਲਮ ਦਾ ਨਾਮ ਹੈ ਬਾ ਬਾ ਬ੍ਲੈਕ ਸ਼ੀਪ | ਅਰੇ ਜਨਾਬ ਮੈਂ ਤੁਹਾਨੂੰ ਕੋਈ ਨਰਸਰੀ ਪੋਇਮ ਨਹੀਂ ਸੁਣਾ ਰਿਹਾ , ਮੈਂ ਤੇ ਤੁਹਾਨੂੰ ਮਨੀਸ਼ ਪੌਲ Maniesh Paul ਦੀ ਫ਼ਿਲਮ ਦਾ ਨਾਮ ਦਾਸ ਰਿਹਾ ਹਾਂ, ਸੱਚ ਉਨ੍ਹਾਂ ਦੀ ਫ਼ਿਲਮ ਦਾ ਨਾਮ ਹੈ "ਬਾ ਬਾ ਬ੍ਲੈਕ ਸ਼ੀਪ" |

ਇਸ ਫ਼ਿਲਮ ਦੇ ਵਿਚ ਉਨ੍ਹਾਂ ਦੇ ਨਾਲ ਅਨੁਪਮ ਖੇਰ Anupam Kher ਵੀ ਨਜ਼ਰ ਆਉਣਗੇ | ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ, ਇਸ ਕਰਕੇ ਤੁਸੀਂ ਵੀ ਟ੍ਰੇਲਰ ਦੇਖੋ ਤੇ ਮੰਨ ਬਣਾਓ ਕੀ ਫ਼ਿਲਮ ਦੇਖਣ ਜਾਣਾ ਹੈ ਕੀ ਨਹੀਂ !

Maniesh Paul


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network