ਜੰਗਲ-ਜੰਗਲ ਬਾਤ ਚਲੀ ਹੈ ਪਤਾ ਚਲਾ ਹੈ, ਜ਼ਬਰਦਸਤ ਹੈ "ਮੋਗਲੀ" ਦਾ ਟ੍ਰੇਲਰ

Written by  Gourav Kochhar   |  May 22nd 2018 11:57 AM  |  Updated: May 22nd 2018 12:06 PM

ਜੰਗਲ-ਜੰਗਲ ਬਾਤ ਚਲੀ ਹੈ ਪਤਾ ਚਲਾ ਹੈ, ਜ਼ਬਰਦਸਤ ਹੈ "ਮੋਗਲੀ" ਦਾ ਟ੍ਰੇਲਰ

ਵਾਰਨਰ ਬਰਦਰਸ ਨੇ ਆਪਣੀ ਫ਼ਿਲਮ ‘ਮੋਗਲੀ mowgli ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ‘ਮੋਗਲੀ’ ਬੱਚਿਆਂ ਦਾ ਪਸੰਦੀਦਾ ਕਿਰਦਾਰ ਹੈ। ਜੰਗਲ ‘ਚ ਜਾਨਵਰਾਂ ਨਾਲ ਬੱਚੇ ਦੀ ਦੋਸਤੀ ਨੂੰ ਔਡੀਅੰਸ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਅਦ ਮੋਗਲੀ ਇੱਕ ਵਾਰ ਫੇਰ ਵਾਪਸ ਆ ਰਿਹਾ ਹੈ। ਫ਼ਿਲਮ ਦੀ ਕਹਾਣੀ ‘ਦ ਜੰਗਲ ਬੁੱਕ’ ਨੂੰ ਅੱਗੇ ਵਧਾਉਂਦੀ ਹੇ। ਇਸ ‘ਚ ਮੋਗਲੀ ਰੋਹਨ ਚੰਦ ਬਣੇ ਹਨ। ਫ਼ਿਲਮ ਦਾ ਟ੍ਰੇਲਰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਇਹ ਮੋਗਲੀ ਦੇ ਜ਼ਿੰਦਾ ਰਹਿਣ ਦੇ ਸੰਘਰਸ਼ ਦੀ ਕਹਾਣੀ ਹੈ।

Mowgli

ਫ਼ਿਲਮ ਦੇ ਵਿਜ਼ੂਅਲ ਤੇ ਐਨੀਮੇਸ਼ਨ ਕਾਫੀ ਸ਼ਾਨਦਾਰ ਹੈ ਤੇ ਨਿਤਿਨ ਸਾਹਨੀ ਦਾ ਮਿਊਜ਼ਿਕ ਫ਼ਿਲਮ ‘ਚ ਜਾਨ ਪਾ ਰਿਹਾ ਹੈ। ਪਿਛਲੀ ਫ਼ਿਲਮ ‘ਚ ਮੋਗਲੀ Mowgli ਦੇ ਦੋਸਤ ਬਘੀਰਾ ਤੇ ਬੱਲੂ ਹਰ ਮੁਸ਼ਕਲ ‘ਚ ਉਸ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ 2016 ‘ਚ ਆਈ ਫ਼ਿਲਮ ‘ਚ ਮੋਗਲੀ ਦਾ ਦੁਸ਼ਮਨ ਸ਼ੇਰਖਾਨ ਸੀ ਜੋ ਇਸ ਫ਼ਿਲਮ ‘ਚ ਵੀ ਉਹੀ ਕਿਰਦਾਰ ਨਿਭਾ ਰਿਹਾ ਹੈ ਪਰ ਇਸ ਵਾਰ ਫ਼ਿਲਮ ‘ਚ ਕਈ ਲੋਕ ਵੀ ਨਜ਼ਰ ਆਉਣਗੇ।

Mowgli

ਹੁਣ ਜਾਨਵਰਾਂ ਦੇ ਨਾਲ-ਨਾਲ ਫ਼ਿਲਮ ‘ਚ ਕੁਝ ਮਨੁੱਖਾਂ ਦੀ ਐਂਟਰੀ ਤੋਂ ਬਾਅਦ ਮੋਗਲੀ ਦੀ ਜਿੰਦਗੀ ਕਿਸ ਤਰ੍ਹਾਂ ਦਾ ਮੋੜ ਲੈਂਦੀ ਹੈ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

Latest Hollywood Movie

https://www.youtube.com/watch?v=GpxCT36DxKg

Mowgli


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network