ਖੁੱਲ ਕੇ ਹੱਸਣ ਲਈ ਹੋ ਜਾਓ ਤਿਆਰ, ਵੇਖੋ ਕੈਰੀ ਓਨ ਜੱਟਾ ੨ ਦਾ ਟ੍ਰੇਲਰ

Written by  Gourav Kochhar   |  May 03rd 2018 05:45 AM  |  Updated: May 03rd 2018 06:33 AM

ਖੁੱਲ ਕੇ ਹੱਸਣ ਲਈ ਹੋ ਜਾਓ ਤਿਆਰ, ਵੇਖੋ ਕੈਰੀ ਓਨ ਜੱਟਾ ੨ ਦਾ ਟ੍ਰੇਲਰ

ਸਾਲ 2012 ਦੀ ਇਕ ਖ਼ਾਸ ਫ਼ਿਲਮ ਜਿਸਨੇ ਸਾਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੱਕਰਾਂ ਵਿਚ ਪਾ ਦਿੱਤਾ ਸੀ | ਆਪਣੀ ਬੇਹਤਰੀਨ ਕਾਮੇਡੀ ਨਾਲ ਹਰ ਇਕ ਪੰਜਾਬੀ ਦੇ ਦਿਲ ਵਿੱਚ ਇਕ ਵੱਖਰੀ ਜਗ੍ਹਾ ਬਣਾਉਣ ਵਾਲੀ ਫ਼ਿਲਮ ਕੈਰੀ ਓਨ ਜੱਟਾ ਦਾ ਦੂਜਾ ਭਾਗ Carry On Jatta 2 ਵੀ ਬਣ ਕੇ ਤਿਆਰ ਹੋ ਗਿਆ ਹੈ | ਜੀ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਫ਼ਿਲਮ ੧ ਜੂਨ ੨੦੧੮ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ | ਤੇ ਅੱਜ ਇਸ ਫ਼ਿਲਮ ਦਾ ਟ੍ਰੇਲਰ ਵੀ ਜਾਰੀ ਹੋ ਚੁਕਿਆ ਹੈ | ਇਸ ਫ਼ਿਲਮ ਦੇ ਟ੍ਰੇਲਰ ਦੀ ਚਰਚਾ ਬੜੇ ਹੀ ਚਿਰ ਤੋਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਹੋ ਰਹੀ ਸੀ |

carry on jatta 2

ਹਾਲ ਹੀ ਵਿੱਚ ਗਿੱਪੀ ਗਰੇਵਾਲ Gippy Grewal ਨੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਫ਼ਿਲਮ ਕੈਰੀ ਓਨ ਜੱਟਾ ੨ Carry On Jatta 2 ਤੇ ਟ੍ਰੇਲਰ ਦਾ ਪੋਸਟਰ ਸੱਭ ਨਾਲ ਸਾਂਝਾ ਕਿੱਤਾ ਸੀ | ਜਿਵੇਂ ਕਿ ਉਮੀਦ ਸੀ ਇਸ ਫ਼ਿਲਮ ਦਾ ਟ੍ਰੇਲਰ ਉਸਤੋਂ ਵੀ ਕੀਤੇ ਵੱਧ ਹਾਸਾ ਪਾ ਰਿਹਾ ਹੈ | ਟ੍ਰੇਲਰ ਵੇਖ ਕੇ ਜਾਪਦਾ ਹੈ ਇਸ ਫ਼ਿਲਮ ਵਿਚ ਪਹਿਲੇ ਭਾਗ ਨਾਲੋਂ ਵੀ ਕੀਤੇ ਵੱਧ ਮਸਾਲਾ ਅਤੇ ਕਾਮੇਡੀ ਹੋਵੇਗੀ | ਕੈਰੀ ਓਨ ਜੱਟਾ ਵਾਂਗ ਇਸ ਫ਼ਿਲਮ ਨੂੰ ਵੀ ਸਮੀਪ ਕੰਗ ਨੇ ਹੀ ਡਾਇਰੈਕਟ ਕਿੱਤਾ ਹੈ | ਸਮੀਪ ਕੰਗ ਦੀ ਤਾਂ ਜਿੰਨ੍ਹੀ ਤਰੀਫ ਕਿੱਤੀ ਜਾਵੇ ਉਨ੍ਹੀ ਘੱਟ ਹੈ, ਉਨ੍ਹਾਂ ਵਲੋਂ ਬਣੀ ਹੁਣ ਤੱਕ ਹਰ ਇਕ ਫ਼ਿਲਮ ਨੂੰ ਲੋਕਾਂ ਨੇ ਸਰ ਮੱਥੇ ਲਗਾਇਆ ਹੈ |

carry on jatta 2

ਕੈਰੀ ਓਨ ਜੱਟਾ, ਚੱਕ ਦੇ ਫੱਟੇ, ਲਾਵਾਂ ਫੇਰੇ ਵਰਗੀਆਂ ਕਮਾਲ ਦੀਆਂ ਫ਼ਿਲਮਾਂ ਬਣਾਉਣ ਵਾਲੇ ਸਮੀਪ ਕੰਗ ਜੀ ਹੁਣ ਕੈਰੀ ਓਨ ਜੱਟਾ 2 Carry On Jatta 2 ਨਾਲ ਲੋਕਾਂ ਨੂੰ ਢਿੱਡੀ ਪੀੜ੍ਹ ਪਾਉਣਗੇ | ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਲੀਡ ਅਦਾਕਾਰ ਦੇ ਰੂਪ ਵਿੱਚ ਵਿਖਾਈ ਦੇਣਗੇ |

Carry on Jatta 2

ਇਸ ਤੋਂ ਇਲਾਵਾ ਬੇਹਤਰੀਨ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਉਪਾਸਨਾ ਸ਼ਰਮਾ ਵੀ ਇਸ ਫ਼ਿਲਮ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ | ਕੁਝ ਘੰਟਿਆਂ ਪਹਿਲਾਂ ਹੀ ਜਾਰੀ ਹੋਏ ਇਸ ਫ਼ਿਲਮ Carry On Jatta 2 ਦੇ ਟ੍ਰੇਲਰ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕਿੱਤਾ ਹੈ ਅਤੇ ਹਰ ਕੋਈ ਇਸ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕਰ ਰਿਹਾ ਹੈ | ਜੇ ਤੁਸੀਂ ਅਜੇ ਨਹੀਂ ਵੇਖਿਆ ਫ਼ਿਲਮ ਦਾ ਟ੍ਰੇਲਰ ਤਾਂ ਵੇਖੋ ਅਤੇ ਹੇਠਾਂ ਕੰਮੈਂਟ ਕਰਕੇ ਦਸੋ ਕਿਹੋ ਜਿਹਾ ਲਗਾ ਤੁਹਾਨੂੰ ਇਸਦਾ ਟ੍ਰੇਲਰ:

https://www.youtube.com/watch?v=1E9j4689ZWQ&feature=youtu.be


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network