ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਕੋਰੋਨਾ ਵਾਇਰਸ’ ਦਾ ਟ੍ਰੇਲਰ ਹੋਇਆ ਰਿਲੀਜ਼

written by Shaminder | December 02, 2020

 ਕੋਰੋਨਾ ਵਾਇਰਸ ਦੀ ਲਹਿਰ ਇੱਕ ਵਾਰ ਮੁੜ ਤੋਂ ਚੱਲ ਰਹੀ ਹੈ । ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ।ਇਸ ਵਾਇਰਸ ਦੇ ਕਾਰਨ ਹੁਣ ਤੱਕ ਦੁਨੀਆ ਭਰ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਵਿਸ਼ੇ ‘ਤੇ ਹੁਣ ਫ਼ਿਲਮਾਂ ਵੀ ਬਣ ਰਹੀਆਂ ਹਨ । ਰਾਮ ਗੋਪਾਲ ਵਰਮਾ ਨੇ ਵੀ ਕੋਰੋਨਾ ਵਾਇਰਸ ‘ਤੇ ਫ਼ਿਲਮ ਬਣਾਈ ਹੈ । Corona Virus ਜਿਸ ਦਾ ਟ੍ਰੁੇਲਰ -2 ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਹੱਸਦਾ ਵੱਸਦਾ ਪਰਿਵਾਰ ਤਣਾਅ ਗ੍ਰਸਤ ਹੋ ਜਾਂਦਾ ਹੈ । ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ‘ਚ ਕੋਰੋਨਾ ਵਾਇਰਸ ਦੇ ਲੱਛਣ ਹਨ । ਹੋਰ ਪੜ੍ਹੋ : ਇਹ ਹਨ ਉਹ ਡਰਾਵਣੀਆਂ ਫ਼ਿਲਮਾਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਦੀ ਹੋ ਗਈ ਸੀ ਮੌਤ 
Corona Virus ਇਹ ਫ਼ਿਲਮ ਤੇਲਗੂ ਭਾਸ਼ਾ ‘ਚ ਬਣਾਈ ਗਈ ਹੈ ।ਇਸ ਟ੍ਰੇਲਰ ‘ਚ ਇੱਕ ਪਰਿਵਾਰ ਨੂੰ ਵਿਖਾਇਆ ਗਿਆ ਹੈ । ਪਰਿਵਾਰ ‘ਚ ਇੱਕ ਕੁੜੀ ਬਿਮਾਰ ਹੋ ਜਾਂਦੀ ਹੈ । ਜਿਸ ਕਾਰਨ ਪੂਰੇ ਘਰ ‘ਚ ਡਰ ਦਾ ਮਹੌਲ ਪੈਦਾ ਹੋ ਜਾਂਦਾ ਹੈ । ramgopal ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਸਦੀ ਭੈਣ ਪੂਰੀ ਰਾਤ ਖੰਘਦੀ ਰਹੀ ਹੈ। ਇਸ ‘ਤੇ ਪਿਤਾ ਕਹਿੰਦਾ ਹੈ ਕਿ ਇਹ ਸਿਰਫ਼ ਖੰਘ ਹੈ, ਪਰ ਕੁੜੀ ਵੱਲੋਂ ਦਵਾਈ ਲੈਣ ‘ਤੇ ਵੀ ਜਦੋਂ ਖੰਘ ਨਹੀਂ ਜਾਂਦੀ । ਇਸ ਤੋਂ ਬਾਅਦ ਫ਼ਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਘਰ ਦੇ ਸਭ ਮੈਂਬਰ ਤਣਾਅ ‘ਚ ਨਜ਼ਰ ਆਉਂਦੇ ਹਨ । [embed]https://twitter.com/RGVzoomin/status/1334006891110756354[/embed]  

0 Comments
0

You may also like