ਰਿਚਾ ਚੱਡਾ ਦੀ ਫ਼ਿਲਮ ‘ਮੈਡਮ ਚੀਫ ਮਿਨਿਸਟਰ’ ਦਾ ਟ੍ਰੇਲਰ ਰਿਲੀਜ਼

written by Shaminder | January 07, 2021

ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦੀ ਫ਼ਿਲਮ ‘ਮੈਡਮ ਚੀਫ ਮਿਨਿਸਟਰ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸਿਆਸੀ ਡਰਾਮੇ ‘ਤੇ ਬਣੀ ਇਹ ਫ਼ਿਲਮ 22 ਜਨਵਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਜਾਵੇਗੀ ।ਰਿਚਾ ਚੱਡਾ ਦੀ ਇਸ ਫ਼ਿਲਮ ‘ਚ ਇੱਕ ਦਲਿਤ ਲੜਕੀ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ। richa ਜੋ ਕਈ ਸੰਘਰਸ਼ਾਂ ਦੇ ਬਾਅਦ ਮੁੱਖ ਮੰਤਰੀ ਬਣਦੀ ਹੈ ।ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਟ੍ਰੇਲਰ ‘ਚ ਮੰਦਰ ‘ਚ ਸਿਰਫ ੳੁੱਚੀ ਜਾਤੀ ਦੇ ਲੋਕਾਂ ਦੀ ਐਂਟਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਹਨ। ਟ੍ਰੇਲਰ ਦਾ ਅੰਤ ਰਿਚਾ ਚੱਡਾ ਦੇ ਦਮਦਾਰ ਡਾਇਲੌਗ ਨਾਲ ਹੁੰਦਾ ਹੈ । ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦਾ ਜਨਮ ਦਿਨ, ਮੈਗਜ਼ੀਨ ਲਈ ਕੰਮ ਕਰਦੀ ਸੀ ਰਿਚਾ ਚੱਡਾ
richa ਜਿਸ ‘ਚ ਰਿਚਾ ਮੰਚ ਤੋਂ ਸੰਬੋਧਿਤ ਕਰਦੇ ਹੋਏ ਕਹਿੰਦੀ ਹੈ ਕਿ ‘ਤੁਹਾਡੀ ਆਵਾਜ਼ ਚੁੱਕਣ ਤੋਂ ਤੁਹਾਡੀ ਸੇਵਾ ਕਰਨ ਤੋਂ,ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ’। richa ਦੱਸ ਦਈਏ ਕਿ ਰਿਚਾ ਚੱਡਾ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਵੇਗੀ ਅਤੇ ਦਰਸ਼ਕਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

 
View this post on Instagram
 

A post shared by Richa Chadha (@therichachadha)

0 Comments
0

You may also like