ਫ਼ਿਲਮ ਵੀਰੇ ਦੀ ਵੈਡਿੰਗ ਦਾ ਟ੍ਰੇਲਰ ਹੋਇਆ ਜਾਰੀ, ਕਰੀਨਾ ਅਤੇ ਸੋਨਮ ਨੇ ਕੱਢੀਆਂ ਗਾਲ੍ਹਾਂ

Written by  Gourav Kochhar   |  April 25th 2018 01:01 PM  |  Updated: April 25th 2018 01:01 PM

ਫ਼ਿਲਮ ਵੀਰੇ ਦੀ ਵੈਡਿੰਗ ਦਾ ਟ੍ਰੇਲਰ ਹੋਇਆ ਜਾਰੀ, ਕਰੀਨਾ ਅਤੇ ਸੋਨਮ ਨੇ ਕੱਢੀਆਂ ਗਾਲ੍ਹਾਂ

ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਦੀ ਫ਼ਿਲਮ ‘ਵੀਰੇ ਦੀ ਵੈਡਿੰਗ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਕਾਫੀ ਮਜ਼ੇਦਾਰ ਹੈ ਪਰ ਕਾਫੀ ਬੋਲਡ ਵੀ ਹੈ। ਟ੍ਰੇਲਰ ‘ਚ ਕਈ ਸੀਨਜ਼ ‘ਚ ਗਾਲਾਂ ਵੀ ਕੱਢੀਆਂ ਗਈਆਂ ਹਨ। ਕਰੀਨਾ Kareena Kapoor ਦੀ ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਇਹ ਪਹਿਲੀ ਫ਼ਿਲਮ ਹੈ। ਕਰੀਨਾ ਦੇ ਫੈਨਸ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦੇ ਦੋ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲੱਗ ਰਿਹਾ ਹੈ ਕਿ ਫ਼ਿਲਮ ਕਾਫੀ ਮਸਤੀ ਭਰੀ ਹੋਵੇਗੀ। ਪਹਿਲੇ ਪੋਸਟਰ ‘ਚ ਕਰੀਨਾ Kareena Kapoor ਤੇ ਸੋਨਮ ਦਾ ਚਿਹਰਾ ਨਹੀਂ ਸੀ ਦਿਖਾਇਆ ਪਰ ਚਾਰੇ ਲਹਿੰਗੇ ‘ਚ ਵਿਆਹ ਦੀ ਤਿਆਰੀ ਕਰਦੀਆਂ ਨਜ਼ਰ ਆ ਰਹੀਆਂ ਹਨ ਤੇ ਦੂਜੇ ‘ਚ ਨਾਈਟ ਸੂਟ ‘ਚ।

Veerey di wedding

ਕਰੀਨਾ Kareena Kapoor ਫ਼ਿਲਮ ‘ਚ ਵੀਰੇ ਦਾ ਰੋਲ ਕਰ ਰਹੀ ਹੈ। ਵੀਰੇ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਉਹ ਵਿਆਹ ਲਈ ਰਾਜੀ ਹੋ ਜਾਂਦੀ ਹੈ। ਕਰੀਨਾ ਦੇ ਔਪੋਜਿਟ ਫ਼ਿਲਮ ‘ਚ ਸੁਮਿਤ ਵਿਆਸ ਹਨ। ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ‘ਵੀਰੇ ਦੀ ਵੈਡਿੰਗ Veere Di Wedding’ ਅਨਿਲ ਕਪੂਰ ਪ੍ਰੋਡਕਸ਼ਨ ‘ਚ ਹੇਠ ਬਣਾਈ ਗਈ ਹੈ ਜਿਸ ਦੀ ਪ੍ਰੋਡਿਊਸਰ ਹੈ ਰੇਹਾ ਕਪੂਰ। ਰੇਹਾ ਇਸ ਤੋਂ ਪਹਿਲਾਂ ਸੋਨਮ ਦੀਆਂ ਦੋ ਹੋਰ ਫ਼ਿਲਮਾਂ ਪ੍ਰੋਡਿਉਸ ਕਰ ਚੁੱਕੀ ਹੈ।

veere di wedding

ਸ਼ਸ਼ਾੰਕ ਘੋਸ਼ ਦੀ ਫਿਲਮ ਵੀਰੇ ਦੀ ਵੈਡਿੰਗ ਦੀ ਸ਼ੂਟਿੰਗ ੪ ਮਹੀਨੇ ਪਹਿਲਾਂ ਫੂਕੇਟ ‘ਚ ਖ਼ਤਮ ਹੋ ਚੁਕੀ ਹੈ | ਫਿਲਮ ਚ ਕਰੀਨਾ ਕਪੂਰ, ਸੋਨਮ ਕਪੂਰ Sonam Kapoor, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਮੁੱਖ ਕਿਰਦਾਰ ਨਿਭਾਉਣਗੇ | ਹੁਣ ਫਿਲਮ ਦੀ ਟੀਮ “ਤਾਰੀਫਾਂ” ਨਾਂ ਦੇ ਗੀਤ ਨੂੰ ਸ਼ੂਟ ਕਰਨ ਲਈ ਇਕੱਠੇ ਹੋ ਰਹੀ ਹੈ | ਫਿਲਮ ਖੂਬਸੂਰਤ ਤੇ ਗੀਤ “ਅਭੀ ਤੋ ਪਾਰਟੀ ਸ਼ੁਰੂ ਹੁਈ ਹੈ” ਦੇ ਬਾਅਦ ਸਾਨੂੰ ਫਿਰ ਬਾਦਸ਼ਾਹ ਤੇ ਸੋਨਮ ਦੀ ਜੋੜੀ ਇਸ ਗੀਤ ਵਿਚ ਫਿਰ ਜਾਦੂ ਬਿਖੇਰਦੀ ਦਿਖਾਈ ਦੇਣਗੇ | ਗੀਤ ਨੂੰ ਫਰਾਹ ਖ਼ਾਨ ਦੁਆਰਾ ਕੋਰੀਓਗ੍ਰਾਫ ਕੀਤਾ ਜਾਵੇਗਾ |

veere di wedding


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network