ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਫ਼ਿਲਮ ‘ਤੀਜਾ ਪੰਜਾਬ’ ਦਾ ਟ੍ਰੇਲਰ ਰਿਲੀਜ਼

written by Shaminder | November 20, 2021

ਅੰਬਰਦੀਪ ਸਿੰਘ (Amberdeep Singh) ਵੱਖਰੀ ਤਰ੍ਹਾਂ ਦੇ ਵਿਸ਼ੇ ਦੀਆਂ ਫ਼ਿਲਮਾਂ ਬਨਾਉਣ ਦੇ ਲਈ ਮਸ਼ਹੂਰ ਹਨ । ਉਨ੍ਹਾਂ ਦੀ ਫ਼ਿਲਮ ‘ਤੀਜਾ ਪੰਜਾਬ’ (Teeja Punjab) ਦਾ ਟ੍ਰੇਲਰ (Trailer) ਰਿਲੀਜ਼ ਹੋ ਚੁੱਕਿਆ ਹੈ । ਅੰਬਰਦੀਪ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਾਰੀ ‘ਤੀਜਾ ਪੰਜਾਬ’ ਦਾ ਅਧਿਕਾਰਤ ਟ੍ਰੇਲਰ ਪੇਸ਼ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ । ਜੋ ਇਸ ਪਿੰਡ ਦੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ ।

Amberdeep-Singh

ਹੋਰ ਪੜ੍ਹੋ : ਸੜਕ ’ਤੇ ਜਾਂਦੇ ਮੁੰਡਿਆਂ ਦਾ ਜਾਨ ਅਬਰਾਹਿਮ ਨੇ ਖੋਹਿਆ ਮੋਬਾਈਲ, ਵੀਡੀਓ ਹੋ ਰਿਹਾ ਹੈ ਵਾਇਰਲ

ਜਿਸ ‘ਚ ਪਿੰਡ ਦੇ ਲੋਕਾਂ ਦੀ ਉਨ੍ਹਾਂ ਦੀਆਂ ਜ਼ਮੀਨਾਂ ਦੇ ਨਾਲ ਸਾਂਝ ਨੂੰ ਦਰਸਾਉਂਦੀ ਹੈ । ਇਸ ਫ਼ਿਲਮ ‘ਚ ਜ਼ਿੰਦਗੀ ਦੇ ਕਈ ਰੰਗ ਦੇਖਣ ਨੂੰ ਮਿਲਦੇ ਹਨ ।ਪਰ ਜਦੋਂ ਗੱਲ ਪਿੰਡ ਦੀ ਜ਼ਮੀਨ ‘ਤੇ ਆਉਂਦੀ ਹੈ ਤਾਂ ਸਾਰਾ ਪਿੰਡ ਇਕਜੁੱਟ ਹੋ ਜਾਂਦਾ ਹੈ ਅਤੇ ਅਜਿਹਾ ਇਨਕਲਾਬ ਆਉਂਦਾ ਹੈ ਕਿ ਜੋ ਲੋਕਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ ਹੁੰਦਾ । ਇਹ ਫਿਲਮ 3 ਦਸੰਬਰ, 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।

Nirmal Rishi image From Teeja Punjab trailer

ਫ਼ਿਲਮ ‘ਚ ਪਹਿਲੀ ਵਾਰ ਅੰਬਰਦੀਪ ਅਤੇ ਨਿਮਰਤ ਖਹਿਰਾ ਸਿਲਵਰ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ । ਦੱਸ ਦਈਏ ਕਿ ਅੰਬਰਦੀਪ ਨੇ ਹਾਲ ਹੀ ‘ਚ ‘ਜੇ ਜੱਟ ਵਿਗੜ ਗਿਆ’ ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।ਇਸ ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਅੰਬਰਦੀਪ ਦਾ ਹੀ ਹੈ, ਇੱਥੋਂ ਤੱਕ ਕਿ ਫ਼ਿਲਮ ਦਾ ਨਿਰਮਾਣ ਵੀ ਉਸ ਨੇ ਖੁਦ ਕੀਤਾ ਹੈ ।


ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਅਤੇ ਹੋਰ ਕਈ ਕਲਾਕਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਕਹਾਣੀ ਕਿਸਾਨ ਪਰਿਵਾਰ ’ਤੇ ਅਧਾਰਿਤ ਹੋਵੇਗੀ । ਕੁਝ ਖ਼ਬਰਾਂ ਮੁਤਾਬਿਕ ਇਹ ਫ਼ਿਲਮ ਚੱਲ ਰਹੇ ਕਿਸਾਨ ਅੰਦੋਲਨ ’ਤੇ ਅਧਾਰਿਤ ਹੈ ।ਇਸ ਫ਼ਿਲਮ ਦੇ ਟ੍ਰੇਲਰ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕਿਸੇ ਨੂੰ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਕਮਿਸਟਰੀ ਪਸੰਦ ਆ ਰਹੀ ਹੈ ।

 

You may also like