ਬਾਲੀਵੁੱਡ ਫ਼ਿਲਮ 'ਸਰਦਾਰ ਊਧਮ' ਦਾ ਟ੍ਰੇਲਰ ਰਿਲੀਜ਼, ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਿੱਕੀ ਕੌਸਲ ਦਾ ਕਿਰਦਾਰ

written by Rupinder Kaler | September 30, 2021

ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਸਰਦਾਰ ਊਧਮ' ( Sardar Udham Trailer)ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਹ ਫ਼ਿਲਮ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਨੇ ਪ੍ਰੋਡਿਊਸ ਕੀਤੀ ਤੇ ਸ਼ੁਜੀਤ ਸਰਕਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਸ਼ਹੀਦ ਊਧਮ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ (vicky-kaushal) ਨੇ ਨਿਭਾਇਆ । ਇਸ ਤੋਂ ਇਲਾਵਾ ਫਿਲਮ ਵਿੱਚ ਸ਼ਾਨ ਸਕੌਟ, ਸਟੀਫਨ ਹੋਗਨ, ਬਨੀਤਾ ਸੰਧੂ ਤੇ ਕ੍ਰਿਸਟੀ ਐਵਰਟਨ ਨੇ ਅਹਿਮ ਕਿਰਦਾਰ ਨਿਭਾਏ ਹਨ ।

Pic Courtesy: Instagram

ਹੋਰ ਪੜ੍ਹੋ :

ਕੁੜੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਲਾੜਾ, ਲਾੜੀ ਨੇ ਦੇਖਿਆ ਤਾਂ ਹੋਇਆ ਇਹ ਹਾਲ

Vicky Kaushal Image From Instagram

ਭਾਰਤ ਤੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਇਸ ਫ਼ਿਲਮ ਨੂੰ 16 ਅਕਤੂਬਰ ਨੂੰ ਦੇਖ ਸਕਣਗੇ । ਫ਼ਿਲਮ ਦਾ ਟ੍ਰੇਲਰ ਸਰਦਾਰ ਊਧਮ ਸਿੰਘ ( Sardar Udham Trailer) ਦੇ ਜੀਵਨ ਦੀ ਇੱਕ ਝਲਕ ਦਿਖਾਉਂਦਾ ਹੈ । ਇਹ ਕਹਾਣੀ ਸਾਡੇ ਇਤਿਹਾਸ ਦੀਆਂ ਡੂੰਘੀ ਦਫਨ ਹੋਈਆਂ ਪਰਤਾਂ ਤੋਂ ਇੱਕ ਅਣਜਾਣ ਨਾਇਕ ਦੀ ਬਹਾਦਰੀ, ਦ੍ਰਿੜਤਾ ਤੇ ਨਿਡਰਤਾ ਨੂੰ ਦਰਸਾਉਂਦੀ ਹੈ।

 

View this post on Instagram

 

A post shared by Vicky Kaushal (@vickykaushal09)

ਇਹ ਫਿਲਮ ਸਰਦਾਰ ਊਧਮ ਸਿੰਘ ( Sardar Udham Trailer) ਦੇ ਆਪਣੇ ਪਿਆਰੇ ਭਰਾਵਾਂ ਦੀ ਜ਼ਿੰਦਗੀ ਦਾ ਬਦਲਾ ਲੈਣ ਦੇ ਅਣਚਾਹੇ ਮਿਸ਼ਨ 'ਤੇ ਅਧਾਰਤ ਹੈ, ਜਿਨ੍ਹਾਂ ਦਾ 1919 ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

You may also like