Advertisment

ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

author-image
By Rupinder Kaler
New Update
ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ
Advertisment
ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਅੱਜ ਦੇ ਦਿਨ ਦੇਸ਼ ਲਈ ਸ਼ਹੀਦ ਹੋਏ ਸਨ । ਉਹਨਾਂ ਨੇ ਦੇਸ਼ ਦੀ ਖਾਤਿਰ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਆਪਣੇ ਗਲ ਪਾ ਲਿਆ ਸੀ । ਇਹਨਾਂ ਸਹੀਦਾਂ ਨੂੰ ਪਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ  ਲੋਕਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ । ਗਾਇਕ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਇਹ ਪੋਸਟ ਇੱਕ ਆਡੀਓ ਦੀ ਹੈ ਜਿਸ ਵਿੱਚ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਲੋਕ ਗਾਥਾ ਸੁਣਾ ਰਹੇ ਹਨ । -sukhdev-bhagat-singh-rajguru -sukhdev-bhagat-singh-rajguru ਇਸ ਪੋਸਟ ਨੂੰ ਹਰਭਜਨ ਮਾਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ "Sardar Bhagat Singh ji di shaheedi nu kot kot parnaam?? ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ ।" https://www.instagram.com/p/BvVrwnFhJPY/ ਹਰਭਜਨ ਮਾਨ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ । ਹਰਭਜਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਛੇਤੀ ਆਪਣੀ ਨਵੀਂ ਫ਼ਿਲਮ ਲੈ ਕੇ ਕੇ ਆ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment