ਬੱਬੂ ਮਾਨ ਦੇ ਸ਼ਾਗਿਰਦ ਦਰਸ਼ਨ ਲੱਖੇਵਾਲ ਨੇ ਫ਼ਤਿਹਵੀਰ ਦੀ ਮਾਂ ਦੇ ਜਜ਼ਬਾਤਾਂ ਨੂੰ ਗੀਤ ਰਾਹੀਂ ਇਸ ਤਰ੍ਹਾਂ ਕੀਤਾ ਬਿਆਨ 

Written by  Rupinder Kaler   |  June 27th 2019 11:00 AM  |  Updated: June 27th 2019 11:02 AM

ਬੱਬੂ ਮਾਨ ਦੇ ਸ਼ਾਗਿਰਦ ਦਰਸ਼ਨ ਲੱਖੇਵਾਲ ਨੇ ਫ਼ਤਿਹਵੀਰ ਦੀ ਮਾਂ ਦੇ ਜਜ਼ਬਾਤਾਂ ਨੂੰ ਗੀਤ ਰਾਹੀਂ ਇਸ ਤਰ੍ਹਾਂ ਕੀਤਾ ਬਿਆਨ 

ਫ਼ਤਿਹਵੀਰ ਜਿਹੜਾ ਪਿਛਲੇ ਦਿਨੀਂ ਸੰਗਰੂਰ ਦੇ ਭਗਵਾਨਪੁਰਾ ਪਿੰਡ 'ਚ ਇੱਕ ਬੋਰਵੈੱਲ 'ਚ ਡਿੱਗਣ ਕਾਰਣ ਉੱਥੇ ਹੀ ਦਮ ਤੋੜ ਗਿਆ।ਫ਼ਤਿਹਵੀਰ ਦੀ ਮੌਤ ਨੇ ਪ੍ਰਸ਼ਾਸ਼ਨ ਅਤੇ ਸਰਕਾਰਾਂ ਦੀ ਪੋਲ ਖੋਲ ਦਿੱਤੀ ਸੀ। ਇਸ ਘਟਨਾ ਨੇ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸੇ ਲਈ ਕਈ ਕਵੀਆਂ ਤੇ ਗਾਇਕਾਂ ਨੇ ਆਪਣੀ ਰਚਨਾ ਨਾਲ ਫ਼ਤਿਹਵੀਰ ਨੂੰ ਸ਼ਰਧਾਂਜਲੀ ਦਿੱਤੀ ਹੈ ।

https://www.youtube.com/watch?v=rNlTY-ene3c

ਇਸ ਸਭ ਦੇ ਚਲਦੇ ਬੱਬੂ ਮਾਨ ਦੇ ਸ਼ਾਗਿਰਦ ਤੇ ਗਾਇਕ ਦਰਸ਼ਨ ਲੱਖੇਵਾਲ ਨੇ ਵੀ ਆਪਣੇ ਗੀਤ ਨਾਲ ਫ਼ਤਿਹਵੀਰ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਗਾਣੇ ਦੇ ਬੋਲ ਖੁਦ ਲੱਖੇਵਾਲ ਨੇ ਲਿਖੇ ਹਨ । ਇਹਨਾਂ ਬੋਲਾਂ ਵਿੱਚ ਲੱਖੇਵਾਲ ਨੇ ਉਸ ਮਾਂ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਦੋ ਸਾਲ ਦਾ ਪੁੱਤ ਤੜਫ ਤੜਫ ਕੇ ਮੌਤ ਦੇ ਆਗੋਸ਼ ਵਿੱਚ ਚਲਾ ਗਿਆ ਤੇ ਉਹ ਕੁਝ ਨਾ ਕਰ ਸਕੀ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਮਿਊਜ਼ਿਕ Jassujax  ਨੇ ਤਿਆਰ ਕੀਤਾ ਹੈ ।

https://www.instagram.com/p/BzLW_vVFTr-/

ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਗਾਣੇ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਦਰਸ਼ਨ ਲੱਖੇਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਫ਼ਤਿਹਵੀਰ ਲਈ ਗੀਤ ਗਾਉਣ ਦੀ ਸਰੋਤਿਆਂ ਤੋਂ ਸਹਿਮਤੀ ਮੰਗੀ ਸੀ ਜਿਸ ਤੋਂ ਬਾਅਦ ਹੁਣ ਦਰਸ਼ਨ ਲੱਖੇਵਾਲ ਇਹ ਗੀਤ ਲੈ ਕੇ ਆਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network