ਇਸ ਸਖਸ਼ ਕਰਕੇ ਬਹੁਤ ਦੁਖੀ ਹੈ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ, ਦੁਖੀ ਤ੍ਰਿਸ਼ਾਲਾ ਨੇ ਲਿਖੀ ਭਾਵੁਕ ਪੋਸਟ 

Written by  Rupinder Kaler   |  July 04th 2019 04:48 PM  |  Updated: July 04th 2019 04:48 PM

ਇਸ ਸਖਸ਼ ਕਰਕੇ ਬਹੁਤ ਦੁਖੀ ਹੈ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ, ਦੁਖੀ ਤ੍ਰਿਸ਼ਾਲਾ ਨੇ ਲਿਖੀ ਭਾਵੁਕ ਪੋਸਟ 

ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਇਸ ਪੋਸਟ ਵਿੱਚ ਤ੍ਰਿਸ਼ਾਲਾ ਦੱਤ ਨੇ ਆਪਣੇ ਬੁਆਏ ਫ੍ਰੈਂਡ ਦੀ ਅਚਾਨਕ ਹੋਈ ਮੌਤ ਤੇ ਪਾਈ ਹੈ ।ਤ੍ਰਿਸ਼ਾਲਾ ਦੱਤ ਨੇ ਆਪਣੇ ਬੁਆਏ ਫ੍ਰੈਂਡ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੇਰਾ ਦਿਲ ਟੁੱਟ ਗਿਆ ਹੈ, ਧੰਨਵਾਦ ਮੈਨੂੰ ਪਿਆਰ ਦੇਣ ਲਈ, ਖਿਆਲ ਰੱਖਣ ਲਈ, ਤੂੰ ਮੈਨੂੰ ਦੁਨੀਆਂ ਦਾ ਸਭ ਤੋਂ ਖੁਸ਼ ਰਹਿਣ ਵਾਲਾ ਇਨਸਾਨ ਬਣਾਇਆ । ਮੈਂ ਦੁਨੀਆਂ ਦੀ ਸਭ ਤੋਂ ਕਿਸਮਤ ਵਾਲੀ ਲੜਕੀ ਹਾਂ ਕਿ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਈ । ਤੂੰ ਮੇਰੇ ਅੰਦਰ ਹਮੇਸ਼ਾ ਜਿਉਂਦਾ ਰਹੇਗਾ'

trishala trishala

ਤ੍ਰਿਸ਼ਾਲਾ ਦੱਤ ਮੁਤਾਬਿਕ ਉਸ ਦੇ ਬੁਆਏ ਫ੍ਰੈਂਡ ਦੀ ਮੌਤ 2  ਜੂਨ ਨੂੰ ਹੋਈ ਸੀ ।ਤ੍ਰਿਸ਼ਾਲਾ ਦੱਤ ਦੇ ਬੁਆਏ ਫ੍ਰੈਂਡ ਦੀ ਕੋਈ ਖ਼ਾਸ ਜਾਣਕਾਰੀ ਤਾਂ ਨਹੀਂ ਪਰ ਜਦੋਂ ਪਿਛਲੇ ਸਾਲ ਤ੍ਰਿਸ਼ਾਲਾ ਦੱਤ ਨੇ ਆਪਣੇ ਬੁਆਏ ਫ੍ਰੈਂਡ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਤਾਂ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚੇ  ਸ਼ੁਰੂ ਹੋ ਗਏ ਸਨ ।

ਜਿਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਇੱਕ ਇਟਾਲੀਅਨ ਸਖਸ਼ ਹੈ ।ਤ੍ਰਿਸ਼ਾਲਾ ਦੱਤ ਨੇ ਇਸ ਤੋਂ ਪਹਿਲਾਂ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਇਟਾਲੀਅਨ ਨੂੰ ਡੇਟ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network