ਕਪਿਲ ਸ਼ਰਮਾ ਨੇ ਆਪਣੇ ਟ੍ਰੋਲਰਜ਼ ਦੀ ਕੁਝ ਇਸ ਤਰ੍ਹਾਂ ਲਗਾਈ ਕਲਾਸ, ਦੇਖੋ ਵੀਡਿਓ 

Written by  Rupinder Kaler   |  March 18th 2019 04:34 PM  |  Updated: March 18th 2019 04:34 PM

ਕਪਿਲ ਸ਼ਰਮਾ ਨੇ ਆਪਣੇ ਟ੍ਰੋਲਰਜ਼ ਦੀ ਕੁਝ ਇਸ ਤਰ੍ਹਾਂ ਲਗਾਈ ਕਲਾਸ, ਦੇਖੋ ਵੀਡਿਓ 

ਕਾਮੇਡੀ ਕਿੰਗ ਕਪਿਲ ਸ਼ਰਮਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਹੀ ਅਲੋਚਕਾਂ ਦੇ ਨਿਸ਼ਾਨੇ ਤੇ ਰਹੇ ਹਨ । ਕਪਿਲ ਦੀ ਛੋਟੀ ਜਿਹੀ ਗੱਲ ਨੂੰ ਹੀ ਟ੍ਰੋਲਰ ਵੱਡੀ ਗੱਲ ਬਣਾ ਕੇ ਪੇਸ਼ ਕਰਦੇ ਹਨ । ਜਿਸ ਕਰਕੇ ਉਹ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਜਾਂਦੇ ਹਨ । ਕਪਿਲ ਸ਼ਰਮਾ ਦੀਆਂ ਇਸ ਸਭ ਦੇ ਚਲਦੇ ਕੁਝ ਵੀਡਿਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਟ੍ਰੋਲਰਜ਼ ਦੀ ਤੁਲਨਾ ਇੱਕ ਅਜਿਹੇ ਬੱਚੇ ਨਾਲ ਕੀਤੀ ਹੈ ਜੋ ਬਿਨ੍ਹਾਂ ਪਲਾਨਿੰਗ ਤੋਂ ਦੁਨੀਆ 'ਚ ਆ ਜਾਂਦਾ ਹੈ।

https://twitter.com/KapilFans/status/1106436098832633856

ਕਪਿਲ ਇਸ ਵੀਡਿਓ ਵਿੱਚ ਕਹਿ ਰਹੇ ਹਨ  ਕਿ ਉਹ ਪਹਿਲਾਂ ਤਾਂ ਇਨ੍ਹਾਂ ਗੱਲਾਂ 'ਤੇ ਧਿਆਨ ਦਿੰਦਾ ਸੀ ਪਰ ਹੁਣ ਉਹ ਇਨ੍ਹਾਂ ਨੂੰ ਅਣਗੌਲਿਆ ਕਰ ਦਿੰਦੇ ਹਨ । ਪੱਤਰਕਾਰਾਂ ਨੂੰ ਸਬੋਧਨ ਕਰਦੇ ਹੋਏ ਕਪਿਲ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਤਿੰਨ ਤਰ੍ਹਾਂ ਦੇ ਫੌਲੋਅਰਸ ਹੁੰਦੇ ਹਨ। ਇੱਕ ਤੁਹਾਡੇ ਪ੍ਰਸੰਸ਼ਕ ਹੁੰਦੇ ਹਨ ਜਿਨ੍ਹਾਂ ਦਾ ਉਹ ਧੰਨਵਾਦ ਕਰਦੇ ਹਨ ਦੂਜੇ ਨੰਬਰ ਤੇ ਉਹ ਹੁੰਦੇ ਹਨ ਕਿਸੇ ਦੀ ਆਲੋਚਨਾ ਕਰਕੇ ਕਿਸੇ ਦੀਆਂ ਕਮੀਆਂ ਗਿਣਵਾਉਂਦੇ ਹਨ । ਤੀਜੇ ਨੰਬਰ ਤੇ ਉਹ ਲੋਕ ਹੁੰਦੇ ਹਨ ਜਿਹੜੇ ਬਿਲਕੁਲ ਵਿਹਲੇ ਹੁੰਦੇ ਹਨ ਜਿੰਨਾਂ ਦਾ ਕੰਮ ਸਿਰਫ ਨੈਗਟੀਵਿਟੀ ਫੈਲਾaਣਾ ਹੁੰਦਾ ਹੈ ।

https://twitter.com/KapilFans/status/1106208399816048640

ਕਪਿਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਸ਼ੋਅ ਦੇ ਨਾਲ ਛੋਟੇ ਪਰਦੇ ਤੇ ਜ਼ਬਰਦਸਤ ਵਾਪਸੀ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network