Advertisment

ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ‘ਟਰੱਸਟ ਮੀ’ ਨਾਲ ਜਿੱਤ ਰਹੇ ਸਰੋਤਿਆਂ ਦਾ ਦਿਲ

author-image
By Shaminder
New Update
ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ‘ਟਰੱਸਟ ਮੀ’ ਨਾਲ ਜਿੱਤ ਰਹੇ ਸਰੋਤਿਆਂ ਦਾ ਦਿਲ
Advertisment
ਗੁਰਨਾਮ ਭੁੱਲਰ ਦਾ ਨਵਾਂ ਗੀਤ ਟਰੱਸਟ ਮੀ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਮਾਣ ਸਕਦੇ ਹੋ । ਕਿਉਂਕਿ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਆਪਣੀ ਮਹਿਬੂਬਾ ਨੂੰ ਕਹਿੰਦਾ ਹੈ ਕਿ ਉਹ ਮੇਰੇ ‘ਤੇ ਵਿਸ਼ਵਾਸ਼ ਕਰੇ, ਉਹ ਕਦੇ ਵੀ ਉਸ ਨੂੰ ਧੋਖਾ ਨਹੀਂ ਦੇਵੇਗਾ । https://www.instagram.com/p/CBSB-mkn0-o/ ਇਸ ਦਾ ਵਰਲਡ ਵਾਈਡ ਰਿਲੀਜ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਕੀਤਾ ਗਿਆ ਹੈ ।ਗੀਤ ਦੇ ਬੋਲ ਪ੍ਰੀਤ ਜੱਜ ਵੱਲੋਂ ਲਿਖੇ ਗਏ ਨੇ, ਜਦੋਂਕਿ ਗੀਤ ਦਾ ਮਿਊਜ਼ਿਕ ਪ੍ਰੀਤ ਹੁੰਦਲ ਮੋਹਾਲੀ ਵੱਲੋਂ ਦਿੱਤਾ ਗਿਆ ਹੈ ।
Advertisment
https://www.instagram.com/p/CBNObnYH8ef/ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਮਾਣ ਸਕਦੇ ਹੋ । publive-image ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਕਈ ਹਿੱਟ ਗੀਤ ਗਾ ਚੁੱਕੇ ਹਨ । ਜਿਸ ‘ਚ ਡਾਇਮੰਡ ਦੀ ਝਾਂਜਰ, ਦਿਲ ਨਹੀਂ ਮੰਨਦਾ, ਦਲੇਰੀ, ਡੈੱਡ ਐਂਡ, ਝਾਂਜਰਾ ਸਣੇ ਕਈ ਗੀਤ ਗਏ ਹਨ ।ਪੰਜਾਬੀ ਗੀਤਾਂ ਦੇ ਨਾਲ–ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । https://www.instagram.com/p/CAK4maeAa3C/ ਉਨ੍ਹਾਂ ਨੇ ਫ਼ਿਲਮ ‘ਅੜਬ ਮੁਟਿਆਰਾਂ’, ‘ਸੁਰਖ਼ੀ ਬਿੰਦੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਚੁੱਕੇ ਨੇ ਅਤੇ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਜੋੜੀ ਨੂੰ ਫ਼ਿਲਮ ਸੁਰਖ਼ੀ ਬਿੰਦੀ ‘ਚ ਕਾਫੀ ਪਸੰਦ ਕੀਤਾ ਗਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment