ਗੋਲਕ ਬੁਗਨੀ ਬੈਂਕ ਤੇ ਬਟੂਆ ਦਾ ਇਕ ਹੋਰ ਗੀਤ ਜਾਰੀ, ਅਮਰਿੰਦਰ ਅਤੇ ਅਦਿਤੀ ਦਾ ਦਿੱਖ ਰਿਹਾ ਹੈ ਰੋਮਾਂਸ

Written by  Gourav Kochhar   |  April 09th 2018 06:52 AM  |  Updated: April 09th 2018 06:52 AM

ਗੋਲਕ ਬੁਗਨੀ ਬੈਂਕ ਤੇ ਬਟੂਆ ਦਾ ਇਕ ਹੋਰ ਗੀਤ ਜਾਰੀ, ਅਮਰਿੰਦਰ ਅਤੇ ਅਦਿਤੀ ਦਾ ਦਿੱਖ ਰਿਹਾ ਹੈ ਰੋਮਾਂਸ

ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦਾ ਟਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਫੈਨਜ਼ ਅਮਰਿੰਦਰ ਗਿੱਲ Amrinder Gill ਨੂੰ ਹੋਰ ਜ਼ਿਆਦਾ ਵੇਖਣ ਲਈ ਉਤਸ਼ਾਹਿਤ ਹਨ। ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਤਿੰਨ ਗੀਤ ਸਿਰਫ ਸਿਮੀ ਚਾਹਲ ਤੇ ਹਰੀਸ਼ ਵਰਮਾ 'ਤੇ ਹੀ ਫਿਲਮਾਏ ਗਏ ਹਨ। ਹੁਣ ਫਿਲਮ ਦਾ ਨਵਾਂ ਗੀਤ 'ਤੂੰ ਤੇ ਮੈਂ' ਰਿਲੀਜ਼ ਹੋਇਆ ਹੈ, ਜਿਸ 'ਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਅਦਿਤੀ ਸ਼ਰਮਾ ਦੀ ਕਿਊਟਨੈੱਸ ਤੇ ਅਮਰਿੰਦਰ ਗਿੱਲ ਦੇ ਭੋਲੇਪਣ ਨੇ ਦਿਲ ਜਿੱਤ ਲਿਆ ਹੈ। ਗੀਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਅਮਰਿੰਦਰ ਨੇ ਫਿਲਮ 'ਚੋਂ ਇਸ ਨੂੰ ਆਪਣਾ ਫੇਵਰੇਟ ਗੀਤ ਦੱਸਿਆ ਹੈ।

golak bugni bank te batua 1

ਇਸ ਰੋਮਾਂਟਿਕ ਗੀਤ ਨੂੰ ਆਵਾਜ਼ ਦਿੱਤੀ ਹੈ ਬੀਰ ਸਿੰਘ ਨੇ ਤੇ ਇਸ ਦੇ ਬੋਲ ਵੀ ਖੁਦ ਬੀਰ ਸਿੰਘ ਨੇ ਹੀ ਲਿਖੇ ਹਨ। ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੈ। ਵੀਡੀਓ ਬਹੁਤ ਹੀ ਸਾਧਾਰਨ ਤੇ ਆਕਰਸ਼ਿਤ ਕਰਨ ਵਾਲੀ ਹੈ। ਦੱਸਣਯੋਗ ਹੈ ਕਿ 'ਗੋਲਕ ਬੁਗਨੀ ਬੈਂਕ ਤੇ ਬਟੂਆ' ਇਕ ਕਾਮੇਡੀ ਫਿਲਮ ਹੈ, ਜਿਹੜੀ ਨੋਟਬੰਦੀ ਦੀ ਮਾਰ ਝੱਲ ਰਹੇ ਕੁੜੀ-ਮੁੰਡੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

golak bugni bank te batua

ਫਿਲਮ 'ਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਹਰੀਸ਼ ਵਰਮਾ, ਸਿਮੀ ਚਾਹਲ, ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਨੂੰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਨੇ ਪ੍ਰੋਡਿਊਸ ਕੀਤਾ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Watch "Tu Te Main (Full Video)" by Bir Singh:

 ਗੋਲਕ ਬੁਗਨੀ ਬੈਂਕ ਤੇ ਬਟੂਆ ਉੱਤੇ ਟਿਕੀਆਂ ਨੇ ਹਰੀਸ਼ ਵਰਮਾ ਦੀਆਂ ਨਜ਼ਰਾਂ

ਹਰੀਸ਼ ਵਰਮਾ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀ ਹੈ, ਉਹਨਾਂ ਦੀ ਐਕਟਿੰਗ ਦੇ ਲੱਖਾਂ ਦੀਵਾਨੇ ਨੇ। ਜੱਟ ਟਿੰਕਾ ਦਾ ਉਹਨਾਂ ਦਾ ਕਿਰਦਾਰ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ। ਯਾਰ ਅਣਮੁੱਲੇ ਨੇ ਉਹਨਾਂ ਨੂੰ ਸੱਭ ਦਾ ਫ਼ੇਵਰੇਟ ਬਣਾ ਦਿੱਤਾ ਸੀ। ਪਰ ਇਹ ਗੱਲ ਬੀਤੇ ਜ਼ਮਾਨੇ ਦੀ ਹੋ ਚੁੱਕੀ ਹੈ।

ਉਸ ਦੇ ਬਾਦ ਉਹਨਾਂ ਦੀਆਂ ਕਈ ਫ਼ਿਲਮਾਂ ਆਈਆਂ, ਤੇ ਗਈਆਂ ਹੋ ਗਈਆਂ। ਫ਼ਿਲਮਾਂ ਵਿਚਲੇ ਉਹਨਾਂ ਦੇ ਕਿਰਦਾਰ ਨੂੰ ਲੋਕਾਂ ਦਾ ਪਿਆਰ ਤਾਂ ਮਿਲਦਾ ਪਰ ਫ਼ਿਲਮਾਂ ਕੁਛ ਖਾਸ ਕਮਾਲ ਨਾ ਦਿਖਾ ਪਾਈਆਂ।

ਪਰ ਹੁਣ ਕਾਫ਼ੀ ਟਾਈਮ ਬਾਦ ਗੋਲਕ ਬੁਗਨੀ ਬੈਂਕ ਤੇ ਬਟੂਆ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹਨਾਂ ਦੇ ਪੁਰਾਣੇ ਦਿਨ ਵਾਪਿਸ ਆਉਣ ਵਾਲੇ ਨੇ।ਇਸ ਫ਼ਿਲਮ ਵਿਚਲੇ ਉਹਨਾਂ ਦੇ ਨੀਟੇ ਦੇ ਕਿਰਦਾਰ ਨੂੰ ਸਾਰੇ ਪਸੰਦ ਕਰ ਰਹੇ ਨੇ। ਫ਼ਿਲਮ ਦਾ ਟਰੇਲਰ ਇਕ ਹਫ਼ਤੇ ਵਿੱਚ ਹੀ 2 ਮਿਲੀਅਨ ਵਿਉਜ਼ ਕਰੌਸ ਕਰ ਗਿਆ ਹੈ।

ਫ਼ਿਲਮ ਦੇ ਟਰੇਲਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਿੰਨੀ ਸ਼ਾਨਦਾਰ ਹੋਵੇਗੀ।ਇਹ ਫ਼ਿਲਮ ਕੱਲੀ ਹਰੀਸ਼ ਵਰਮਾ ਹੀ ਨਹੀਂ ਬੱਲਕੇ ਸਿੰਮੀ ਚਹਿਲ ਦੇ ਕਰੀਅਰ ਲਈ ਵੀ ਬਹੁਤ ਲਾਹੇਬੰਧ ਸਿੱਧ ਹੋਏਗੀ।

ਹਰੀਸ਼ ਵਰਮਾ ਫ਼ਿਲਮ ਦੀ ਫ਼ੁੱਲ ਪਰਮੋਸ਼ਨ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਆਪਣੇ ਫ਼ੈਂਸ ਨੂੰ ਅਪੀਲ ਕੀਤੀ ਹੈ ਕਿ ਉਹ 13 ਅਪ੍ਰੈਲ ਨੂੰ ਸਿਨੇਮਾ ਘਰ ਜ਼ਰੂਰ ਜਾਣ।

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network