ਕੌਰ-ਬੀ ਨੇ ਆਪਣੇ ਨਾਲ ਜੁੜੀ ਕੰਟਰੋਵਰਸੀ ਬਾਰੇ ਕੀਤਾ ਇਹ ਵੱਡਾ ਖੁਲਾਸਾ

written by Rupinder Kaler | January 22, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੌਰ-ਬੀ ਅੱਜ ਉਸ ਮੁਕਾਮ ’ਤੇ ਹੈ, ਜਿਸ ਮੁਕਾਮ ’ਤੇ ਪਹੁੰਚਣ ਦਾ ਹਰ ਇੱਕ ਦਾ ਸੁਫ਼ਨਾ ਹੁੰਦਾ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਕੌਰ-ਬੀ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ । ਇਸ ਸਭ ਦਾ ਖੁਲਾਸਾ ਕੌਰ-ਬੀ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕੀਤਾ ਹੈ । ਕੌਰ-ਬੀ ਨੇ ਇਸ ਸ਼ੋਅ ’ਤੇ ਸਤਿੰਦਰ ਸੱਤੀ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਦੂਰੋਂ ਇਹ ਇੰਡਸਟਰੀ ਬਹੁਤ ਹੀ ਸੋਹਣੀ ਲਗਦੀ ਹੈ, ਪਰ ਇਸ ਇੰਡਸਟਰੀ ਵਿੱਚ ਤੁਹਾਨੂੰ ਚੰਗੇ ਲੋਕ ਵੀ ਮਿਲਣਗੇ ਤੇ ਬੁਰੇ ਲੋਕ ਵੀ, ਇਸ ਤਰ੍ਹਾਂ ਦੇ ਲੋਕਾਂ ਵਿੱਚੋਂ ਤੁਹਾਨੂੰ ਸਹੀ ਲੋਕਾਂ ਦੀ ਪਹਿਚਾਣ ਕਰਨੀ ਬਹੁਤ ਹੀ ਔਖੀ ਹੁੰਦੀ ਹੈ । [embed]https://www.facebook.com/ptcpunjabi/videos/136892167322330/[/embed]   ਕੌਰ-ਬੀ ਨੇ ਇੰਡਸਟਰੀ ਵਿੱਚ ਹੋਣ ਵਾਲੀਆਂ ਕੰਟਰੋਵਰਸੀਆਂ ’ਤੇ ਗੱਲਬਾਤ ਕਰਦੇ ਹੋਏ ਕਿਹਾ ਇਸ ਸਭ ਤੋਂ ਬਚ ਕੇ ਰਹਿਣ ਦੀ ਲੋੜ ਹੈ, ਖ਼ਾਸ ਕਰਕੇ ਕੁੜੀਆਂ ਨੂੰ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਬਹੁਤ ਤਕਲੀਫ ਦਿੰਦੀਆਂ ਹਨ । https://www.instagram.com/p/B7l9Dv9BlO-/ ਕੌਰ-ਬੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਵੀ ਇੱਕ ਗੱਲ ਨੇ ਏਨੀਂ ਤਕਲੀਫ ਦਿੱਤੀ ਸੀ ਕਿ ਉਹ ਸਾਰੀ ਰਾਤ ਰੋ ਕੇ ਗੁਜ਼ਾਰਦੇ ਸਨ । ਇਸ ਸ਼ੋਅ ਵਿੱਚ ਉਹਨਾਂ ਨੇ ਹੋਰ ਵੀ ਕਈ ਗੱਲਾਂ ਤੋਂ ਪਰਦਾ ਹਟਾਇਆ । ਸੋ ਕੌਰ-ਬੀ ਦੀ ਜ਼ਿੰਦਗੀ ਦੇ ਰਾਜ਼ ਜਾਨਣ ਲਈ ਅੱਜ ਰਾਤ 8.30 ਵਜੇ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸਿਰਫ਼ ਪੀਟੀਸੀ ਪੰਜਾਬੀ ’ਤੇ ।

0 Comments
0

You may also like