
Tunisha Sharma news: ਟੀਵੀ ਸੀਰੀਅਲ 'ਅਲੀ ਬਾਬਾ ਦਾਸਤਾਨ ਏ ਕਾਬੁਲ' ਦੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ ਨੂੰ ਟੀਵੀ ਸੈੱਟ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਹ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ ਸਨ। 20 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਤੁਨੀਸ਼ਾ ਦਾ 8 ਦਿਨਾਂ ਬਾਅਦ ਜਨਮਦਿਨ ਸੀ ਪਰ 21 ਸਾਲ ਦੀ ਹੋਣ ਤੋਂ ਪਹਿਲਾਂ ਹੀ ਤੁਨੀਸ਼ਾ ਨੇ ਇਹ ਕਦਮ ਚੁੱਕ ਲਿਆ।
ਹੋਰ ਪੜ੍ਹੋ : ਕਰੀਨਾ ਕਪੂਰ ਨੇ ਪਤੀ ਸੈਫ ਤੇ ਬੇਟੇ ਜੇਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਗਿਟਾਰ ਵਜਾ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਤੁਨੀਸ਼ਾ ਦਾ ਜਨਮ 4 ਜਨਵਰੀ 2002 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਤੁਨੀਸ਼ਾ ਦੀਆਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਤੁਨੀਸ਼ਾ ਇੱਕ ਅਜਿਹੀ ਕੁੜੀ ਸੀ ਜਿਸ ਨੇ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਂਣਾ ਪਸੰਦ ਸੀ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਸੀ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ।
ਤੁਨੀਸ਼ਾ ਜੇ ਜ਼ਿੰਦਾ ਹੁੰਦੀ ਤਾਂ ਉਹ 8 ਦਿਨਾਂ ਬਾਅਦ ਆਪਣਾ 21ਵਾਂ ਜਨਮਦਿਨ ਮਨਾਉਂਦੀ ਪਰ ਹੁਣ ਅਜਿਹਾ ਸੰਭਵ ਨਹੀਂ ਹੋਵੇਗਾ। ਤੁਨੀਸ਼ਾ ਸ਼ਰਮਾ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕਈ ਜਨਮਦਿਨ ਸੈਲੀਬ੍ਰੇਟ ਕੀਤੇ, ਜਿਸ ਦੀਆਂ ਤਸਵੀਰਾਂ ਵੀ ਤੁਨੀਸ਼ਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਹੁਣ ਇਹ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਉਸ ਦੇ ਕੋ-ਸਟਾਰ ਤੇ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਸ਼ੀਜਾਨ ਨੂੰ 4 ਦਿਨ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਤੁਨੀਸ਼ਾ ਸ਼ਰਮਾ ਅਤੇ ਸ਼ੀਜ਼ਾਨ ਖ਼ਾਨ ਰਿਲੇਸ਼ਨਸ਼ਿਪ ਵਿੱਚ ਸਨ ਅਤੇ 15 ਦਿਨ ਪਹਿਲਾਂ ਹੀ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ।

ਤੁਨੀਸ਼ਾ ਸ਼ਰਮਾ ਨੇ ਸਾਲ 2016 'ਚ ਆਈ ਫ਼ਿਲਮ 'ਫਿਤੂਰ' 'ਚ ਕੈਟਰੀਨਾ ਕੈਫ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। 'ਫਿਤੂਰ' ਤੋਂ ਇਲਾਵਾ ਉਹ 'ਬਾਰ ਬਾਰ ਦੇਖੋ', 'ਕਹਾਨੀ 2', 'ਦਬੰਗ 3' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਤੁਨੀਸ਼ਾ ਸ਼ਰਮਾ ਨੇ ਸੀਰੀਅਲ 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' 'ਚ ਮਹਿਤਾਬ ਕੌਰ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਸੀ।

View this post on Instagram
View this post on Instagram
View this post on Instagram