ਦਸਤਾਰਧਾਰੀ ਗੁਰਪ੍ਰੀਤ ਸਿੰਘ ਨੇ ਅਮਰੀਕਾ 'ਚ ਵਧਾਇਆ ਸਿੱਖਾਂ ਦਾ ਮਾਣ, Seminole County 'ਚ ਪਹਿਲੇ ਸਿੱਖ ਡਿਪਟੀ ਸ਼ੈਰਿਫ਼ ਦੇ ਵਜੋਂ ਚੁੱਕੀ ਸਹੁੰ

written by Lajwinder kaur | August 23, 2022

Gurpreet Singh takes oath as first Sikh Deputy Sheriff in Seminole County: ਜਿੱਥੇ ਸਿੱਖ ਕੌਮ ਨੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਉਥੇ ਹੀ ਦਸਤਾਰਧਾਰੀ ਗੁਰਪ੍ਰੀਤ ਸਿੰਘ ਨੇ ਅਮਰੀਕਾ ਵਿਚ ਸਿੱਖਾਂ ਦਾ ਮਾਣ ਵਧਾਇਆ ਹੈ। 24 ਸਾਲ ਦੇ ਗੁਰਪ੍ਰੀਤ ਸਿੰਘ ਨੇ ਫਲੋਰੀਡਾ ਰਾਜ ਦੀ ਸੇਮੀਨੋਲ ਕਾਉਂਟੀ ‘ਚ ਪਹਿਲੇ ਸਿੱਖ ਡਿਪਟੀ ਸ਼ੈਰਿਫ਼ ਦੇ ਵਜੋਂ ਸਹੁੰ ਚੁੱਕੀ ਹੈ।

ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਬੀਤੀ 19 ਅਗਸਤ ਨੂੰ ਸ਼ੈਰਿਫ ਡੇਨਿਸ ਲੇਮਾ ਦੁਆਰਾ ਆਪਣੇ 23 ਹੋਰ ਸਾਥੀਆਂ ਨਾਲ ਡਿਪਟੀ ਸ਼ੈਰਿਫ਼ ਵੱਜੋਂ ਹਲਫ਼ ਲਿਆ ਹੈ। Seminole County Sheriff's Office ਫੇਸਬੁੱਕ ਪੇਜ਼ ਨੇ ਆਪਣੇ ਸਾਰੇ ਆਫੀਸੀਅਰਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਵਧਾਈ ਦਿੱਤੀ ਹੈ।

first sikh deput sheriff in seminole county image source Facebook

ਹੋਰ ਪੜ੍ਹੋ : 16 ਸਾਲਾਂ ਜਪਗੋਬਿੰਦ ਨੇ ਰਚਿਆ ਇਤਿਹਾਸ, ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਕੇ ਕਰਾਈ ਪੰਜਾਬੀਆਂ ਦੇ ਬੱਲੇ-ਬੱਲੇ

punjabi sheriff in florida image source Facebook

ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ ਸੇਮੀਨੋਲ ਸਟੇਟ ਕਾਲਜ ਵਿਖੇ ਲਾਅ ਇਨਫੋਰਸਮੈਂਟ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਸੇਮੀਨੋਲ ਕਾਉਂਟੀ ਵਿੱਚ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ ਅਤੇ ਪੂਰੇ ਦਿਲ ਨਾਲ ਇਸ ਨਾਲ ਜੁੜਿਆ ਹੋਇਆ ਹਾਂ, ਤੇ ਜੁੜਿਆ ਰਹਾਂਗਾ।

inside image of sikh family image source Facebook

ਸਿੱਖ ਸੁਸਾਇਟੀ ਆਫ਼ ਸੈਂਟਰਲ ਫਲੋਰੀਡਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਨੌਜਵਾਨ ਪੀੜ੍ਹੀ 'ਤੇ ਬਹੁਤ ਮਾਣ ਹੈ ਜੋ ਕਮਿਊਨਿਟੀ ਵਿੱਚ ਤਰੱਕੀ ਕਰ ਰਹੀ ਹੈ ਅਤੇ ਸਾਨੂੰ ਦ੍ਰਿੜ ਵਿਸ਼ਵਾਸ ਹੈ ਕਿ ਸਾਰੀਆਂ ਏਜੰਸੀਆਂ, ਦਫ਼ਤਰਾਂ ਅਤੇ ਸੰਸਥਾਵਾਂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀਆਂ ਰਹਿਣਗੀਆਂ। ਦੱਸ ਦਈਏ ਪੰਜਾਬੀ ਨੌਜਵਾਨ ਵਿਦੇਸ਼ਾਂ ਚ ਆਪਣੀ ਮਿਹਨਤ ਦੇ ਨਾਲ ਨਾਮ ਚਮਕਾ ਰਹੇ ਹਨ। ਹਾਲ ਹੀ ‘ਚ 16ਸਾਲਾਂ ਜਪਗੋਬਿੰਦ ਨੇ ਇਤਿਹਾਸ ਰੱਚਦੇ ਹੋਏ ਕੈਨੇਡਾ 'ਚ ਛੋਟੀ ਉਮਰ ਦਾ ਪਾਇਲਟ ਬਣਿਆ ਹੈ।

You may also like