ਇਹ ਕੰਮ ਕਰਕੇ ਤੁਸ਼ਾਰ ਕਪੂਰ ਨੇ ਪੂਰੇ ਬਾਲੀਵੁੱਡ ਨੂੰ ਕਰ ਦਿੱਤਾ ਸੀ ਹੈਰਾਨ, ਜਨਮ ਦਿਨ ’ਤੇ ਜਾਣੋਂ ਖ਼ਾਸ ਗੱਲਾਂ

written by Rupinder Kaler | November 20, 2020

ਅਦਾਕਾਰ ਤੁਸ਼ਾਰ ਕਪੂਰ ਨੂੰ ਭਾਵੇਂ ਆਪਣੇ ਪਿਤਾ ਜਤਿੰਦਰ ਵਾਂਗ ਫ਼ਿਲਮੀ ਦੁਨੀਆ ਵਿੱਚ ਸ਼ੋਹਰਤ ਹਾਸਲ ਨਹੀਂ ਹੋਈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਬਣੇ ਰਹੇ ਹਨ ।2016 'ਚ ਕੁੰਵਾਰੇ ਤੁਸ਼ਾਰ ਨੇ ਸਰੋਗੇਸੀ ਦੇ ਜ਼ਰੀਏ ਸਿੰਗਲ ਪੈਰੇਂਟ ਹੋਣ ਦਾ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਤੁਸ਼ਾਰ ਤੋਂ ਬਾਅਦ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰਿਆਂ ਨੇ ਸਰੋਗੇਸੀ ਦੇ ਜਰੀਏ ਮਾਂ-ਬਾਪ ਬਣਨ ਦਾ ਫੈਸਲਾ ਲਿਆ । tusshar-ekta ਹੋਰ ਪੜ੍ਹੋ :

ekta ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਦੀ ਵੱਡੀ ਭੈਣ ਏਕਤਾ ਕਪੂਰ ਨੇ ਵੀ ਭਰਾ ਦੇ ਕਦਮਾਂ ਨੂੰ ਫਾਲੋ ਕਰਦੇ ਹੋਏ ਆਈਵੀਐੱਲ ਦੇ ਜ਼ਰੀਏ ਸਿੰਗਲ ਮਦਰ ਬਣਨ ਦਾ ਫੈਸਲਾ ਕੀਤਾ। ਤੁਸ਼ਾਰ ਦੇ ਬੇਟੇ ਦਾ ਨਾਂ ਲਕਸ਼ਯ ਹੈ, ਜਦਕਿ ਏਕਤਾ ਦੇ ਬੇਟੇ ਦਾ ਨਾਂ ਰਵੀ ਕਪੂਰ ਹੈ । 20 ਨਵੰਬਰ 1976 ਨੂੰ ਜੰਮੇ ਤੁਸ਼ਾਰ ਨੇ ਆਪਣਾ ਫਿਲਮੀ ਕਰੀਅਰ 2001 'ਚ ਆਈ ਫਿਲਮ 'ਮੁਝੇ ਕੁਛ ਰਹਿਣਾ ਹੈ’ ਤੋਂ ਸ਼ੁਰੂ ਕੀਤਾ ਸੀ, ਜਿਸ 'ਚ ਕਰੀਨਾ ਕਪੂਰ ਉਨ੍ਹਾਂ ਦੀ ਹੀਰੋਇਨ ਸੀ ਤੇ ਸਤੀਸ਼ ਕੌਸ਼ਿਕ ਨੇ ਇਸ ਨੂੰ ਡਾਇਰੈਕਟ ਕੀਤਾ ਸੀ। ਕੁਝ ਸਾਲਾਂ ਤਕ ਤੁਸ਼ਾਰ ਫਿਲਮਾਂ 'ਚ ਕੇਂਦਰੀ ਭੂਮਿਕਾਵਾਂ 'ਚ ਨਜ਼ਰ ਆਏ।ਪਰ ਬਾਅਦ ਵਿੱਚ ਉਹ ਬਾਲੀਵੁੱਡ ਤੋਂ ਦੂਰ ਹੁੰਦੇ ਗਏ ।

0 Comments
0

You may also like