ਟੀਵੀ ਐਕਟਰ ਅਰਜੁਨ ਬਿਜਲਾਨੀ ਦੇ ਘਰ ਤੋਂ ਆਈ ਇੱਕ ਹੋਰ ਚਿੰਤਾ ਵਾਲੀ ਖਬਰ, ਪੋਸਟ ਪਾ ਕੇ ਐਕਟਰ ਨੇ ਸਾਂਝਾ ਕੀਤਾ ਦੁੱਖ

written by Lajwinder kaur | October 07, 2020

ਟੀਵੀ ਜਗਤ ਦੇ ਮਸ਼ਹੂਰ ਐਕਟਰ ਅਰਜੁਨ ਬਿਜਲਾਨੀ (Arjun Bijlani) ਜਿਨ੍ਹਾਂ ਦੀਆਂ ਚਿੰਤਾਵਾਂ ਖਤਮ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਹਨ । ਹਾਲ ਹੀ ‘ਚ ਉਨ੍ਹਾਂ ਦੀ ਪਤਨੀ ਨੇਹਾ ਸਵਾਮੀ  ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ । ਜਿਸਦੀ ਜਾਣਕਾਰੀ ਐਕਟਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ ।arjun instagram ਹੋਰ ਪੜ੍ਹੋ : ਗਾਇਕ ਸਿੱਪੀ ਗਿੱਲ ਨੇ ਮਨਾਇਆ ਬੇਟਾ ਜੁਝਾਰ ਦਾ ਪਹਿਲਾ ਜਨਮ ਦਿਨ, ਵਾਇਰਲ ਹੋਈਆਂ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਉਨ੍ਹਾਂ ਨੇ  ਦੱਸਿਆ ਸੀ ਕਿ ਨੇਹਾ ਦੇ ਕੋਰੋਨਾ ਰਿਪੋਰਟ ਪਾਜ਼ੀਟਿਵ  ਪਾਏ ਜਾਣ ਤੋਂ ਬਾਅਦ ਦੋ ਹਫ਼ਤਿਆਂ ਲਈ ਉਸਨੂੰ ਅਤੇ ਪਰਿਵਾਰ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ । ਅਰਜੁਨ ਬਿਜਲਾਨੀ ਨੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਹੈ, ਜੋ ਉਸ ਦੇ ਸੰਪਰਕ ਵਿੱਚ ਆਏ ਹਨ ਅਤੇ ਉਹ ਕੋਰੋਨਾ ਟੈਸਟ ਕਰਵਾ ਲੈਣ ।

arjunbijlani instagram post about his son corona positive

ਹੁਣ ਅਰਜੁਨ ਬਿਜਲਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਨਵੀਂ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਵੀ ਕੋਰੋਨਾ ਪਾਜ਼ੀਟਿਵ ਆ ਗਿਆ ਹੈ । ਉਸ ਨੂੰ ਨੇਹਾ ਦੇ ਨਾਲ ਹੀ ਇਕਾਂਤਵਾਸ ਕੀਤਾ ਗਿਆ ਹੈ । ਅਰਜੁਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਖੁਦ ਦੀ ਰਿਪੋਰਟ ਨੈਗਟਿਵ ਆਈ ਹੈ । ਉਹ ਦੂਰੀ ਦਾ ਖਿਆਲ ਰੱਖਦੇ ਹੋਏ ਆਪਣੇ ਪਰਿਵਾਲ ਦੀ ਦੇਖਭਾਲ ਕਰਨਗੇ ।

arjun bijlani corona test

ਉਨ੍ਹਾਂ ਨੇ ਸਭ ਨੂੰ ਦੁਆਵਾਂ ਕਰਨ ਦੇ ਲਈ ਕਿਹਾ ਹੈ ਤੇ ਨਾਲ ਹੀ ਇਸ ਵਾਇਰਸ ਤੋਂ ਬਚ ਕੇ ਰਹਿਣ ਦੀ ਵੀ ਗੱਲ ਆਖੀ ਹੈ । ਇਸ ਪੋਸਟ ‘ਤੇ ਫੈਨਜ਼ ਤੇ ਟੀਵੀ ਕਲਾਕਾਰ ਕਮੈਂਟਸ ਕਰਕੇ ਜਲਦੀ ਸਿਹਤਮੰਦ ਹੋਣ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ ।

tv actor arjun

You may also like