ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਦੀ ਪਤਨੀ ਨੂੰ ਮਿਲੀ ਬਲਾਤਕਾਰ ਦੀ ਧਮਕੀ, ਮੁੰਬਈ ਪੁਲਿਸ ਤੋਂ ਮੰਗੀ ਮਦਦ

written by Lajwinder kaur | May 08, 2022

Mahhi Vij gets rape threats from abusive man : ਮਸ਼ਹੂਰ ਟੀਵੀ ਹੋਸਟ, ਬਾਲੀਵੁੱਡ ਅਭਿਨੇਤਾ ਅਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਜੈ ਭਾਨੁਸ਼ਾਲੀ ਦੀ ਪਤਨੀ ਮਾਹੀ ਵਿਜ ਨੂੰ ਸੜਕ 'ਤੇ ਬਲਾਤਕਾਰ ਦੀ ਸ਼ਰੇਆਮ ਧਮਕੀ ਮਿਲੀ ਹੈ । ਅਦਾਕਾਰ ਜੈ ਭਾਨੁਸ਼ਾਲੀ ਦੀ ਪਤਨੀ ਖੁਦ ਇੱਕ ਅਭਿਨੇਤਰੀ ਹੈ, ਪਰ ਵਿਆਹ ਤੋਂ ਬਾਅਦ ਉਸਨੇ ਟੀਵੀ ਜਗਤ ਤੋਂ ਦੂਰੀ ਬਣਾ ਲਈ ਸੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਰਹਿੰਦੀ ਹੈ।

ਹੋਰ ਪੜ੍ਹੋ : Lock Upp Winner: ਮੁਨੱਵਰ ਫਾਰੂਕੀ ਨੇ ਜਿੱਤਿਆ 'ਲਾਕ ਅੱਪ' ਦਾ ਪਹਿਲਾ ਸੀਜ਼ਨ, ਜਾਣੋ ਕੀ ਮਿਲਿਆ ਇਨਾਮ ‘ਚ?

insdie pic of tara jay bhanushali

ਅਭਿਨੇਤਰੀ ਮਾਹੀ ਵਿੱਜ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨੂੰ ਰਸਤੇ 'ਚ ਰੋਕ ਲਿਆ ਅਤੇ ਨਾ ਸਿਰਫ ਉਸ ਨਾਲ ਬਦਸਲੂਕੀ ਕੀਤੀ ਸਗੋਂ ਬਲਾਤਕਾਰ ਦੀ ਧਮਕੀ ਵੀ ਦਿੱਤੀ। ਉਸਨੇ ਇਸ ਵੀਡੀਓ ਵਿੱਚ ਮੁੰਬਈ ਪੁਲਿਸ ਨੂੰ ਵੀ ਟੈਗ ਕੀਤਾ ਹੈ ਅਤੇ ਆਪਣੇ ਲਈ ਮਦਦ ਦੀ ਗੁਹਾਰ ਲਗਾਈ ਹੈ। ਮਾਹੀ ਵਿਜ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

inside image of mahhi vij

ਮਾਹੀ ਵਿੱਜ ਦੁਆਰਾ ਸ਼ੇਅਰ ਕੀਤਾ ਗਏ ਇਸ ਵੀਡੀਓ ਵਿੱਚ ਸਿਰਫ ਇੱਕ ਵਾਹਨ ਦੀ ਨੰਬਰ ਪਲੇਟ ਦਿਖਾਈ ਦੇ ਰਹੀ ਹੈ ਅਤੇ ਕੁਝ ਲੋਕਾਂ ਦੀ ਆਵਾਜ਼ ਆ ਰਹੀ ਹੈ। ਇਹ ਵੀਡੀਓ ਸਿਰਫ਼ ਚਾਰ ਸਕਿੰਟਾਂ ਦੀ ਹੈ। ਅਦਾਕਾਰਾ ਨੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਕਿਹਾ ਹੈ ਕਿ ਕਿਰਪਾ ਕਰਕੇ ਇਸ ਵਿਅਕਤੀ ਨੂੰ ਲੱਭਣ ਵਿੱਚ ਮੇਰੀ ਮਦਦ ਕਰੋ, ਜਿਸ ਨੇ ਸਾਨੂੰ ਧਮਕੀ ਦਿੱਤੀ ਹੈ। ਮੁੰਬਈ ਪੁਲਿਸ ਨੇ ਮਾਹੀ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ਤੁਸੀਂ ਨਜ਼ਦੀਕੀ ਥਾਣੇ ਜਾ ਕੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਆਪਣੀ ਸ਼ਿਕਾਇਤ ਦਰਜ ਕਰਵਾਓ।

jay bhanushali and mahi vij's daughter Tara turns 2 years old

ਮਾਹੀ ਵਿਜ ਅਤੇ ਜੈ ਭਾਨੁਸ਼ਾਲੀ ਨੂੰ ਟੈਲੀਵਿਜ਼ਨ ਦੀ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਖੂਬਸੂਰਤ ਜੋੜੀ ਮੰਨਿਆ ਜਾਂਦਾ ਹੈ। ਮਾਹੀ ਵਿਜ ਵਿਆਹ ਦੇ ਬਾਅਦ ਤੋਂ ਹੀ ਟੀਵੀ ਇੰਡਸਟਰੀ ਤੋਂ ਦੂਰ ਹੈ ਪਰ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਮਾਹੀ ਵਿਜ ਅਕਸਰ ਹੀ ਆਪਣੀ ਧੀ ਤਾਰਾ ਦੇ ਨਾਲ ਕਿਊਟ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ : ਪੰਜਾਬੀਆਂ ਦੀ ਗੱਲ ਵੱਖਰੀ! ਸ਼ਿਕਾਇਤ ਦੀ ਜਾਂਚ ਕਰਨ ਆਏ ਗੋਰੇ ਪੁਲਿਸ ਵਾਲੇ ਵੀ ਪੰਜਾਬੀ ਗੀਤ 'ਤੇ ਖੁਦ ਨੂੰ ਨਹੀਂ ਰੋਕ ਸਕੇ, ਵੇਖੋ ਵੀਡੀਓ

 

You may also like