ਕਰਨਵੀਰ ਬੋਹਰਾ ਇੱਕ ਵਾਰ ਫਿਰ ਤੋਂ ਬਣੇ ਪਿਤਾ, ਘਰ ਆਈ ਨੰਨ੍ਹੀ ਪਰੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | December 21, 2020

ਟੀਵੀ ਐਕਟਰ ਕਰਨਵੀਰ ਬੋਹਰਾ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ । ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਬੇਟੀ ਨੂੰ ਜਨਮ ਦਿੱਤਾ ਹੈ । ਉਨ੍ਹਾਂ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । inside pic of karnveer bohra with new born baby ਹੋਰ ਪੜ੍ਹੋ : ਜੱਸ ਮਾਣਕ ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
ਕਰਨਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਸਭ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਵੀਡੀਓ ਉਹ ਆਪਣੀ ਨਵਜੰਮੀ ਬੱਚੀ ਤੇ ਜੁੜਵਾ ਬੇਟੀਆਂ ਦੇ ਨਾਲ ਦਿਖਾਈ ਦੇ ਰਹੇ ਨੇ । inside pic of karnveer bohra ਇਸ ਪੋਸਟ ਉੱਤੇ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਕਰਨਵੀਰ ਤੇ ਟੀਜੇ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਨੇ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਵਧਾਈ ਵਾਲੇ ਮੈਸੇਜਾਂ ਤਾਂਤਾ ਲੱਗਿਆ ਹੋਇਆ ਹੈ ।

 
View this post on Instagram
 

A post shared by Karanvir Bohra (@karanvirbohra)

0 Comments
0

You may also like