ਨਸ਼ਾ ਤਸਕਰਾਂ ਨਾਲ ਫੜੀ ਗਈ ਟੀਵੀ ਅਦਾਕਾਰਾ, ਹੋ ਸਕਦੇ ਹਨ ਕਈ ਖੁਲਾਸੇ

written by Rupinder Kaler | October 26, 2020

ਐਨਸੀਬੀ ਦੇ ਛਾਪੇ ਦੌਰਾਨ ਇੱਕ ਟੀਵੀ ਅਦਾਕਾਰਾ ਤੇ ਦੋ ਹੋਰ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਖ਼ਬਰਾਂ ਮੁਤਾਬਿਕ ਗ੍ਰਿਫਤਾਰ ਕੀਤੀ ਗਈ ਟੈਲੀਵੀਜ਼ਨ ਅਭਿਨੇਤਰੀ ਤੇ ਨਸ਼ਾ ਤਸਕਰਾਂ ਦੇ ਘਰਾਂ ਤੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਹੈ । ਹੋਰ ਪੜ੍ਹੋ :
ਸ਼ਿਲਪਾ ਸ਼ੈੱਟੀ ਨੇ ਬੀਤੇ ਦਿਨ ਇਸ ਤਰ੍ਹਾਂ ਆਪਣੇ ਘਰ ਕੀਤੀ ਕੰਜਕਾਂ ਦੀ ਪੂਜਾ, ਵੀਡੀਓ ਵਾਇਰਲ ਆਪਣੇ ਵਿਆਹ ’ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਲਈ ਗਾਇਆ ਰੋਮਾਂਟਿਕ ਗਾਣਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਖੁਦਕੁਸ਼ੀ ਕੇਸ ਜਦੋਂ ਸੀਬੀਆਈ ਨੂੰ ਸੌਂਪਿਆ ਗਿਆ ਸੀ, ਤਾਂ ਇਸ ਕੇਸ ਵਿੱਚ ਡਰੱਗਜ਼ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਐਨਸੀਬੀ ਦੀ ਟੀਮ ਅਜੇ ਵੀ ਜਾਂਚ ਕਰ ਰਹੀ ਹੈ। ਰਿਆ ਚੱਕਰਵਰਤੀ, ਜੋ ਕਿ ਇਸੇ ਡਰੱਗਜ਼ ਮਾਮਲੇ ਵਿੱਚ ਮਰਹੂਮ ਅਭਿਨੇਤਾ ਸੁਸ਼ਾਂਤ ਦੀ ਪ੍ਰੇਮਿਕਾ ਸੀ, ਨੂੰ ਵੀ ਤਕਰੀਬਨ ਇੱਕ ਮਹੀਨਾ ਜੇਲ੍ਹ ਵਿੱਚ ਗੁਜ਼ਾਰਨਾ ਪਿਆ ਸੀ। ਦੂਜੇ ਪਾਸੇ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਸੀਬੀਆਈ ਨੇ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਮੀਡੀਆ ਨੂੰ ਲੀਕ ਨਹੀਂ ਕੀਤੀ ਹੈ। ਇਸ ਕੇਸ ਵਿੱਚ ਮੀਡੀਆ ਟਰਾਇਲ ਸਬੰਧੀ ਜਨਹਿੱਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਟਿੱਪਣੀ ਕੀਤੀ ਕਿ ਮੀਡੀਆ ਧਰੁਵੀਕਰਨ ਹੋ ਗਿਆ ਹੈ ਤੇ ਇਹ ਇਸ ਨੂੰ ਨਿਯੰਤਰਣ ਕਰਨ ਦਾ ਨਹੀਂ, ਬਲਕਿ ਉਸ ਦੇ ਕੰਮ ਨੂੰ ਸੰਤੁਲਿਤ ਕਰਨ ਦਾ ਸਵਾਲ ਹੈ।  

0 Comments
0

You may also like