
ਟੀਵੀ ਅਦਾਕਾਰਾ ਮਾਨਸੀ ਸ਼ਰਮਾ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ । ਮਾਂ ਬਣਨ ਤੋਂ ਬਾਅਦ ਉਹ ਬਹੁਤ ਖੁਸ਼ ਨੇ । ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਰੇਦਾਨ ਰੱਖਿਆ ਹੈ ।
ਮਾਨਸੀ ਸ਼ਰਮਾ ਨੇ ਆਪਣੇ ਬੇਟੇ ਰੇਦਾਨ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ । ਫੋਟੋ ‘ਚ ਮਾਨਸੀ ਸ਼ਰਮਾ ਆਪਣੇ ਬੇਟੇ ਰੇਦਾਨ ਨੂੰ ਸੌਂਦੇ ਹੋਏ ਦੇਖਦੀ ਹੋਈ ਨਜ਼ਰ ਆ ਰਹੇ ਨੇ । ਰੇਦਾਨ ਦੀਆਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।
ਜੇ ਗੱਲ ਕਰੀਏ ਮਾਨਸੀ ਸ਼ਰਮਾ ਦੀ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਨੇ । ਉਨ੍ਹਾਂ ਕਈ ਨਾਮੀ ਸੀਰੀਅਲਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਯੁਵਰਾਜ ਹੰਸ ਦੇ ਨਾਲ ਪੰਜਾਬੀ ਫ਼ਿਲਮ ਪਰਿੰਦੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।